ਅਸਾਮ: ਪੁਲੀਸ ਨਾਲ ਮੁਕਾਬਲੇ ’ਚ ਸ਼ੱਕੀ ਨਕਸਲੀ ਹਲਾਕ
ਅਸਾਮ ਦੇ ਕੋਕਰਾਝਾਰ ਜ਼ਿਲ੍ਹੇ ਵਿੱਚ ਰੇਲ ਪੱਟੜੀ ’ਤੇ ਹੋਏ IED ਧਮਾਕੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਮਸ਼ਕੂਕ ਨਕਸਲੀ ਇੱਥੇ ਪੁਲੀਸ ਨਾਲ ਮੁਕਾਬਲੇ ’ਚ ਮਾਰਿਆ ਗਿਆ।
ਕੋਕਰਾਝਾਰ ਦੇ SP Pushpraj Singh ਨੇ ਅੱਜ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਇਹ ਮੁਕਾਬਲਾ Nadanguri ਵਿੱਚ ਆਪਰੇਸ਼ਨ ਦੌਰਾਨ ਹੋਇਆ। ਇਹ ਆਪਰੇਸ਼ਨ ਕੋਕਰਾਝਾਰ ’ਚ ਵੀਰਵਾਰ ਨੂੰ ਹੋਏ ਧਮਾਕੇ ਪਿੱਛੇ ਸ਼ਾਮਲ ਅਤਿਵਾਦੀਆਂ ਨੂੰ ਲੱਭਣ ਲਈ ਚਲਾਇਆ ਗਿਆ ਸੀ।
ਉਨ੍ਹਾਂ ਕਿਹਾ, ‘‘ਸਾਨੂੰ ਸੂਹ ਮਿਲੀ ਸੀ ਅਤਿਵਾਦੀ ਇਸ ਇਲਾਕੇ ’ਚ ਲੁਕੇ ਹੋਏ ਹਨ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਡੇ ਜਵਾਨਾਂ ਵੱਲੋਂ ਜਵਾਬੀ ਕਾਰਵਾਈ ਕਰਨ ’ਤੇ ਉਹ ਫਰਾਰ ਹੋ ਗਏ। ਤਲਾਸ਼ੀ ਦੌਰਾਨ ਇੱਕ ਅਤਿਵਾਦੀ ਜ਼ਖਮੀ ਮਿਲਿਆ, ਜਿਸ ਹਸਪਤਾਲ ਲਿਜਾਇਆ। ਬਾਅਦ ’ਚ ਉਸ ਮ੍ਰਿਤਕ ਕਰਾਰ ਦੇ ਦਿੱਤਾ ਗਿਆ।’’
ਪੁਲੀਸ ਕਪਤਾਨ ਨੇ ਕਿਹਾ ਕਿ encounter ਵਾਲੀ ਥਾਂ ਤੋਂ ਇੱਕ ਪਿਸਤੌਲ, ਦੋ ਗਰਨੇਡ, ਇੱਕ ਵੋਟਰ ਕਾਰਡ ਤੇ ਇੱਕ ਆਧਾਰ ਕਾਰਡ ਬਰਾਮਦ ਹੋਇਆ। ਮ੍ਰਿਤਕ ਦੀ ਪਛਾਣ Apil Murmu alias Rohit Murmu (40) ਵਜੋਂ ਹੋਈ, ਜੋ ਅਸਾਮ ਤੇ ਝਾਰਖੰਡ ’ਚ ਕਈ ਵਿਦਰੋਹੀ ਸਰਗਰਮੀਆਂ ’ਚ ਸ਼ਾਮਲ ਸੀ।
ਸਿੰਘ ਮੁਤਾਬਕ, ‘‘ਝਾਰਖੰਡ ਤੋਂ ਇੱਕ ਪੁਲੀਸ ਟੀਮ ਹਾਲ ਹੀ ਵਿੱਚ ਉਸ ਨੂੰ ਫੜਨ ਲਈ ਇੱਕ ਸਾਂਝੇ ਆਪਰੇਸ਼ਨ ਦੇ ਹਿੱਸੇ ਵਜੋਂ ਕੋਕਰਾਝਾਰ ਪਹੁੰਚੀ ਸੀ। ਉਹ ਕਥਿਤ ਤੌਰ ’ਤੇ 2015 ਤੋਂ ਹਿੰਸਕ ਗਤੀਵਿਧੀਆਂ ਵਿੱਚ ਸਰਗਰਮ ਸੀ ਅਤੇ ਉਸ ਨੇ ਅਸਾਮ ਅਤੇ ਝਾਰਖੰਡ ਵਿੱਚ ਦੋਹਰੀ ਰਿਹਾਇਸ਼ ਰੱਖੀ।’’
ਉਨ੍ਹਾਂ ਆਖਿਆ ਕਿ ਉਹ ਝਾਰਖੰਡ ਵਿੱਚ ਅਕਤੂਬਰ 2024 ਵਿੱਚ ਹੋਏ ਇੱਕ ਰੇਲ ਧਮਾਕੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਸੀ।
ਐੱਸ ਪੀ ਨੇ ਕਿਹਾ, ‘‘ਕੋਕਰਾਝਾਰ ਵਿੱਚ ਰੇੱਲ ਪਟੜੀ ’ਤੇ ਧਮਾਕਾ ਵੀ ਇਸੇ ਤਰ੍ਹਾਂ ਕੀਤਾ ਗਿਆ ਸੀ। ਸਾਨੂੰ ਕੋਕਰਾਝਾਰ ਧਮਾਕੇ ਵਿੱਚ ਵੀ ਉਸ ਦੀ ਸ਼ਮੂਲੀਅਤ ਦਾ ਸ਼ੱਕ ਹੈ।’’
ਉਨ੍ਹਾਂ ਆਖਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹਲਾਕ ਅਤਿਵਾਦੀ ਝਾਰਖੰਡ ਵਿੱਚ ਰੋਹਿਤ ਮੁਰਮੂ ਅਤੇ ਅਸਾਮ ਦੇ Kachugaon Grahampur ਖੇਤਰ ਵਿੱਚ ਅਪਿਲ ਮੁਰਮੂ ਵਜੋਂ ਜਾਣਿਆ ਜਾਂਦਾ ਸੀ।
