ਅਸਾਮ: ਮੋਹਿਲਰੀ ਨੇ ਬੋਡੋਲੈਂਡ ਖੇਤਰੀ ਕੌਂਸਲ ਦੇ ਮੁਖੀ ਵਜੋਂ ਹਲਫ਼ ਲਿਆ
ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐੱਫ) ਦੇ ਪ੍ਰਧਾਨ ਹਗਰਾਮਾ ਮੋਹਿਲਰੀ ਨੇ ਅੱਜ ਅਸਾਮ ਦੇ ਕੋਕਰਾਝਾੜ ਜ਼ਿਲ੍ਹੇ ਵਿੱਚ ਬੋਡੋਲੈਂਡ ਖੇਤਰੀ ਕੌਂਸਲ (ਬੀ ਟੀ ਸੀ) ਦੇ ਮੁੱਖ ਕਾਰਜਕਾਰੀ ਮੈਂਬਰ (ਸੀ ਈ ਐੱਮ) ਵਜੋਂ ਹਲਫ਼ ਲਿਆ। ਸਾਬਕਾ ਮੰਤਰੀ ਰਿਹਾਨ ਦੈਮਾਰੀ ਨੇ ਵੀ ਖ਼ਰਾਬ...
Advertisement
ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐੱਫ) ਦੇ ਪ੍ਰਧਾਨ ਹਗਰਾਮਾ ਮੋਹਿਲਰੀ ਨੇ ਅੱਜ ਅਸਾਮ ਦੇ ਕੋਕਰਾਝਾੜ ਜ਼ਿਲ੍ਹੇ ਵਿੱਚ ਬੋਡੋਲੈਂਡ ਖੇਤਰੀ ਕੌਂਸਲ (ਬੀ ਟੀ ਸੀ) ਦੇ ਮੁੱਖ ਕਾਰਜਕਾਰੀ ਮੈਂਬਰ (ਸੀ ਈ ਐੱਮ) ਵਜੋਂ ਹਲਫ਼ ਲਿਆ। ਸਾਬਕਾ ਮੰਤਰੀ ਰਿਹਾਨ ਦੈਮਾਰੀ ਨੇ ਵੀ ਖ਼ਰਾਬ ਮੌਸਮ ਵਿਚਾਲੇ ਬੋਡੋਲੈਂਡ ਸਕੱਤਰੇਤ ਮੈਦਾਨ ਵਿੱਚ ਹੋਏ ਇਕ ਸਮਾਰੋਹ ਦੌਰਾਨ ਉਪ ਮੁੱਖ ਕਾਰਜਕਾਰੀ ਮੈਂਬਰ ਵਜੋਂ ਸਹੁੰ ਚੁੱਕੀ। ਬੀ ਪੀ ਐੱਫ ਨੇ ਬੀ ਟੀ ਸੀ ਚੋਣਾਂ ਵਿੱਚ 40 ’ਚੋਂ 28 ਸੀਟਾਂ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਿਲਰੀ ਨੂੰ ਵਧਾਈ ਦਿੱਤੀ।
Advertisement
Advertisement