ਅਸਾਮ: ਲੋਕ ਨਿਰਮਾਣ ਵਿਭਾਗ ਦੀ ਸਹਾਇਕ ਇੰਜਨੀਅਰ ਵੱਲੋਂ ਖ਼ੁਦਕੁਸ਼ੀ
ਲੋਕ ਨਿਰਮਾਣ ਵਿਭਾਗ (PWD) ਵਿਚ ਕੰਮ ਕਰਦੀ ਸਹਾਇਕ ਇੰਜਨੀਅਰ ਦੀ ਲਾਸ਼ ਕਿਰਾਏ ਦੇ ਮਕਾਨ ’ਚੋਂ ਮਿਲੀ ਹੈ। ਪੀੜਤ ਦੀ ਪਛਾਣ Jyotisha ਦਾਸ ਵਜੋਂ ਹੋਈ ਹੈ। ਲਾਸ਼ ਕੋਲੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿੱਚ ਉਸ ਨੇ ਆਪਣੇ ਸੀਨੀਅਰ ਅਫ਼ਸਰਾਂ ’ਤੇ ਅਧੂਰੇ ਨਿਰਮਾਣ ਕੰਮ ਲਈ ਧੋਖਾਧੜੀ ਵਾਲੇ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਲਗਾਤਾਰ ਦਬਾਅ ਪਾਉਣ ਦਾ ਦੋਸ਼ ਲਾਇਆ ਹੈ। ਨੋਟ ਵਿੱਚ ਦਾਸ ਨੇ ਲਿਖਿਆ ਕਿ ਉਹ ਉੱਚ ਅਧਿਕਾਰੀਆਂ ਵੱਲੋਂ ਪਾਏ ਦਬਾਅ ਕਾਰਨ ਗੰਭੀਰ ਮਾਨਸਿਕ ਤਣਾਅ ਵਿੱਚ ਸੀ। ਦਫ਼ਤਰ ਵਿਚ ਕੋਈ ਵੀ ਉਸਨੁੂੰ ਗਾਈਡ ਕਰਨ ਵਾਲਾ ਨਹੀਂ ਸੀ, ਜਿਸ ਕਰਕੇ ਉਹ ਬੇਵਸ ਮਹਿਸੂਸ ਕਰ ਰਹੀ ਸੀ।
ਦਾਸ ਦੇ ਪਰਿਵਾਰ ਵੱਲੋਂ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਦਰਜ ਕਰਵਾਈ ਐੱਫ਼ਆਈਆਰ ਮਗਰੋਂ ਲੋਕ ਨਿਰਮਾਣ ਵਿਭਾਗ ਦੇ ਦੋ ਸੀਨੀਅਰ ਅਫ਼ਸਰਾਂ ਨੁੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਦਿਨੇਸ਼ ਮੇਧੀ ਸ਼ਰਮਾ ਵਜੋਂ ਹੋਈ ਹੈ, ਜਿਸ ਨੂੰ ਹਾਲ ਹੀ ਵਿੱਚ ਸੁਪਰਡੈਂਟ ਇੰਜਨੀਅਰ ਵਜੋਂ ਪ੍ਰਮੋਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦਿਨੇਸ਼ ਬੋਂਹਾਈਗਾਓ ’ਚ ਕਾਰਜਕਾਰੀ ਇੰਜਨੀਅਰ ਵਜੋਂ ਤਾਇਨਾਤ ਸੀ ਅਤੇ ਅਮੀਨੁਲ ਇਸਲਾਮ ਸਬ-ਡਿਵੀਜ਼ਨਲ ਅਫਸਰ (SDO) ਵਜੋਂ ਬੋਂਗਾਈਗਾਓਂ ਵਿੱਚ ਸੇਵਾ ਨਿਭਾ ਰਿਹਾ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਸਬੰਧਤ ਬਿਲਾਂ ਦੀ ਜਾਂਚ ਕੀਤੀ ਜਾਵੇਗੀ। ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਨੇ ਸਰਕਾਰੀ ਵਿਭਾਗਾਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਅਤੇ ਪਬਲਿਕ ਸਰਵਿਸ ਵਿੱਚ ਪੇਸ਼ੇਵਰਾਂ ਵੱਲੋਂ ਝੱਲੀ ਜਾਂਦੀ ਮਾਨਸਿਕ ਪੀੜਾ ਦੀਆਂ ਚੁਣੌਤੀਆਂ ਪ੍ਰਤੀ ਚਿੰਤਾ ਜ਼ਾਹਰ ਕੀਤੀ ਸੀ।