ਏਸ਼ੀਆ ਦੀ ਸਭ ਤੋਂ ਲੰਮੀ ਸਕੀ ਡਰੈਗ ਲਿਫਟ ਦਾ ਉਦਘਾਟਨ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਸੈਰ-ਸਪਾਟਾ ਕੇਂਦਰ ਗੁਲਮਰਗ ਵਿੱਚ ਏਸ਼ੀਆ ਦੀ ਸਭ ਤੋਂ ਲੰਮੀ ‘ਸਕੀ ਡਰੈਗ ਲਿਫਟ’ ਦਾ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਗੁਲਮਰਗ ਦੇ ਅਫਾਰਵਤ ਖੇਤਰ ਵਿੱਚ ਦੁਨੀਆ ਦੇ ਸਭ ਤੋਂ...
**EDS: THIRD PARTY IMAGE** In this image posted on Dec. 13, 2025, Jammu and Kashmir Chief Minister Omar Abdullah during the inauguration of Asias longest ski drag lift, at Kongdori, Gulmarg, Jammu and Kashmir. (@CM_JnK/X via PTI Photo)(PTI12_13_2025_000330B)
Advertisement
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਸੈਰ-ਸਪਾਟਾ ਕੇਂਦਰ ਗੁਲਮਰਗ ਵਿੱਚ ਏਸ਼ੀਆ ਦੀ ਸਭ ਤੋਂ ਲੰਮੀ ‘ਸਕੀ ਡਰੈਗ ਲਿਫਟ’ ਦਾ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਗੁਲਮਰਗ ਦੇ ਅਫਾਰਵਤ ਖੇਤਰ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਘੁੰਮਣ ਵਾਲੇ ਬਹੁ-ਮੰਤਵੀ ਹਾਲ ਦਾ ਵੀ ਉਦਘਾਟਨ ਕੀਤਾ, ਜਿਸ ਵਿੱਚ ਸੈਲਾਨੀਆਂ ਲਈ ਰੈਸਤਰਾਂ ਵੀ ਬਣਾਇਆ ਗਿਆ ਹੈ। ਅਬਦੁੱਲਾ ਨੇ ਕਿਹਾ ਕਿ ਇਸ ਨਾਲ ਸਕੀਇੰਗ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਹੋਵੇਗਾ। ਇਹ ਕਦਮ ਕੌਮਾਂਤਰੀ ਸਰਦ ਰੁੱਤ ਖੇਡਾਂ ਲਈ ਵੀ ਲਾਹੇਵੰਦ ਹੋਵੇਗਾ। ਮੁੱਖ ਮੰਤਰੀ ਦਫ਼ਤਰ ਨੇ ਐਕਸ ’ਤੇ ਕਿਹਾ ਕਿ ਇਹ ਨਵੀਂ ਸਹੂਲਤ ਖਿਡਾਰੀਆਂ ਅਤੇ ਸੈਲਾਨੀਆਂ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ‘ਐਡਵੈਂਚਰ ਟੂਰ ਅਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ’ (ਏ ਟੀ ਓ ਏ ਆਈ) ਦੇ 17ਵੇਂ ਸਾਲਾਨਾ ਸੰਮੇਲਨ ਦੇ ਉਦਘਾਟਨੀ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ।
Advertisement
Advertisement
