ਆਸਾਰਾਮ ਨੂੰ ਛੇ ਮਹੀਨੇ ਲਈ ਜ਼ਮਾਨਤ
ਗੁਜਰਾਤ ਹਾਈ ਕੋਰਟ ਨੇ 2013 ਦੇ ਜਬਰ-ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਇਲਾਜ ਕਰਵਾਉਣ ਲਈ ਅੱਜ ਛੇ ਮਹੀਨੇ ਦੀ ਜ਼ਮਾਨਤ ਦੇ ਦਿੱਤੀ। ਜਸਟਿਸ ਇਲੇਸ਼ ਵੋਰਾ ਅਤੇ ਜਸਟਿਸ ਆਰ ਟੀ ਵੱਛਾਨੀ ਦੇ ਬੈਂਚ ਨੇ ਆਸਾਰਾਮ (84)...
Advertisement
ਗੁਜਰਾਤ ਹਾਈ ਕੋਰਟ ਨੇ 2013 ਦੇ ਜਬਰ-ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਇਲਾਜ ਕਰਵਾਉਣ ਲਈ ਅੱਜ ਛੇ ਮਹੀਨੇ ਦੀ ਜ਼ਮਾਨਤ ਦੇ ਦਿੱਤੀ। ਜਸਟਿਸ ਇਲੇਸ਼ ਵੋਰਾ ਅਤੇ ਜਸਟਿਸ ਆਰ ਟੀ ਵੱਛਾਨੀ ਦੇ ਬੈਂਚ ਨੇ ਆਸਾਰਾਮ (84) ਨੂੰ ਉਸ ਦੇ ਇਲਾਜ ਵਾਸਤੇ ਅਸਥਾਈ ਜ਼ਮਾਨਤ ਦੇ ਦਿੱਤੀ।
ਇਸ ਤੋਂ ਕਰੀਬ ਇਕ ਹਫ਼ਤੇ ਪਹਿਲਾਂ ਰਾਜਸਥਾਨ ਹਾਈ ਕੋਰਟ ਨੇ ਵੀ ਇਸੇ ਤਰ੍ਹਾਂ ਦਾ ਹੁਕਮ ਸੁਣਾਇਆ ਸੀ। ਅਦਾਲਤ ਨੇ ਜ਼ੁਬਾਨੀ ਹੁਕਮਾਂ ਵਿੱਚ ਕਿਹਾ ਕਿ ਉਹ ਆਸਾਰਾਮ ਨੂੰ ਉਸੇ ਆਧਾਰ ’ਤੇ ਛੇ ਮਹੀਨੇ ਦੀ ਜ਼ਮਾਨਤ ਦੇ ਰਹੀ ਹੈ ਜਿਸ ਆਧਾਰ ’ਤੇ ਉਸ ਨੂੰ ਰਾਜਸਥਾਨ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ।
Advertisement
Advertisement
