ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਸਾਰਾਮ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ

ਜੈਪੁਰ, 21 ਜੂਨ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਛਾਤੀ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੋਧਪੁਰ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬੀਤੇ ਸੋਮਵਾਰ ਆਸਾਰਾਮ ਨੂੰ ਛਾਤੀ ਦੇ ਦਰਦ ਦੀ ਸ਼ਿਕਾਇਤ...
Advertisement
ਜੈਪੁਰ, 21 ਜੂਨ

ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਛਾਤੀ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੋਧਪੁਰ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬੀਤੇ ਸੋਮਵਾਰ ਆਸਾਰਾਮ ਨੂੰ ਛਾਤੀ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੇਲ੍ਹ ਡਿਸਪੈਂਸਰੀ ਵਿਚ ਈਸੀਜੀ ਕੀਤੀ ਗਈ ਸੀ, ਫਿਰ ਵੀਰਵਾਰ ਨੂੰ ਚੈੱਕਅਪ ਲਈ ਏਮਜ਼ ਲਿਆਂਦਾ ਗਿਆ ਅਤੇ ਟੈਸਟ ਰਿਪੋਰਟਾਂ ਸਹੀ ਪਾਏ ਜਾਣ ਉਪਰੰਤ ਉਸ ਨੂੰ ਮੁੜ ਜੇਲ੍ਹ ਲਿਜਾਇਆ ਗਿਆ ਸੀ। ਇਸ ਦੌਰਾਨ ਵੀਰਵਾਰ ਰਾਤ ਫਿਰ ਤੋਂ ਛਾਤੀ ਦੇੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਏਮਜ਼ 'ਚ ਦਾਖ਼ਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਸਾਰਾਮ ਨੇ ਹਾਈ ਕੋਰਟ ਤੋਂ ਰਾਜਸਥਾਨ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਆਯੁਰਵੈਦਿਕ ਇਲਾਜ ਕਰਵਾਉਣ ਲਈ ਇਜਾਜ਼ਤ ਮੰਗੀ ਸੀ, ਜਿਸਨੂੰ ਪ੍ਰਵਾਨ ਕਰ ਲਿਆ ਗਿਆ ਸੀ। -ਆਈਏਐੱਨਐੱਸ

Advertisement

Advertisement
Tags :
AIIMSAsaramJoshpur
Show comments