ਜੰਮੂ ਕਸ਼ਮੀਰ: ਧਾਰਾ 370 ਹਟਾਏ ਜਾਣ ਦੀ ਵਰ੍ਹੇਗੰਢ ਮੌਕੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ
ਸ੍ਰੀਨਗਰ, 5 ਅਗਸਤ ਜੰਮੂ-ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨਕ ਧਾਰਾ 370 ਨੂੰ ਹਟਾਉਣ ਦੇ ਪੰਜ ਸਾਲ ਪੂਰੇ ਹੋਣ 'ਤੇ ਸਾਵਧਾਨੀ ਵਰਤਦੇ ਹੋਏ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਸੋਮਵਾਰ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ...
Advertisement
ਸ੍ਰੀਨਗਰ, 5 ਅਗਸਤ
ਜੰਮੂ-ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨਕ ਧਾਰਾ 370 ਨੂੰ ਹਟਾਉਣ ਦੇ ਪੰਜ ਸਾਲ ਪੂਰੇ ਹੋਣ 'ਤੇ ਸਾਵਧਾਨੀ ਵਰਤਦੇ ਹੋਏ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਸੋਮਵਾਰ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਭੇਜੀ ਗਈ ਐਡਵਾਈਜ਼ਰੀ ਵਿੱਚ ਪੁਲੀਸ ਨੇ 5 ਅਗਸਤ ਮੌਕੇ ਸੁਰੱਖਿਆ ਕਾਫ਼ਲਿਆਂ ਨੂੰ ਆਵਾਜਾਈ ਤੋਂ ਬਚਣ ਲਈ ਕਿਹਾ ਹੈ। ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਵੱਖ-ਵੱਖ ਬੇਸ ਕੈਂਪਾਂ ਵਿਚਾਲੇ ਅਮਰਨਾਥ ਯਾਤਰੀਆਂ ਦੇ ਕਾਫਲਿਆਂ ਦੀ ਕੋਈ ਆਵਾਜਾਈ ਨਹੀਂ ਹੋਣੀ ਚਾਹੀਦੀ।
ਹਾਲਾਂਕਿ ਇਸ 'ਚ ਸੜਕ ਤੋਂ ਮਲਬਾ ਹਟਾਉਣ ਅਤੇ ਅਮਰਨਾਥ ਯਾਤਰਾ ਦੇ ਰੂਟ ਅਤੇ ਕੌਮੀ ਮਾਰਗ 'ਤੇ ਆਵਾਜਾਈ ਬਹਾਲ ਕਰਨ 'ਚ ਲੱਗੀਆਂ ਏਜੰਸੀਆਂ ਨੂੰ ਕੰਮ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ 5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾ ਦਿੱਤਾ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ ਸੀ। ਇਸ ਦਿਨ ਅਤਿਵਾਦੀ ਹਮਲੇ ਹੋਣ ਦੇ ਸ਼ੱਕ ਹੇਠ ਸੁਰੱਖਿਆ ਏਜੰਸੀਆਂ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। -ਪੀਟੀਆਈ
Advertisement