ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਟ੍ਰਿਬਿਊਨ ਨਿਉੂਜ਼ ਸਰਵਿਸ ਅੰਮ੍ਰਿਤਸਰ, 28 ਅਕਤੂਬਰ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਲਈ ਕਥਿਤ ਤੌਰ ’ਤੇ ਜਾਸੂਸੀ ਦੇ ਦੋਸ਼ ’ਚ ਪੁਲੀਸ ਨੇ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਛੇਹਰਟਾ ਇਲਾਕੇ ਦੀ ਭੱਲਾ ਕਲੋਨੀ ਦੇ ਰਹਿਣ ਵਾਲੇ ਦੀਪ ਸਿੰਘ (34) ਵਜੋਂ...
Advertisement
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਅਕਤੂਬਰ
Advertisement
ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਲਈ ਕਥਿਤ ਤੌਰ ’ਤੇ ਜਾਸੂਸੀ ਦੇ ਦੋਸ਼ ’ਚ ਪੁਲੀਸ ਨੇ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਛੇਹਰਟਾ ਇਲਾਕੇ ਦੀ ਭੱਲਾ ਕਲੋਨੀ ਦੇ ਰਹਿਣ ਵਾਲੇ ਦੀਪ ਸਿੰਘ (34) ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਉਹ ਫੌਜੀ ਛਾਉਣੀ ਖੇਤਰ ਦੇ ਸਾਹਮਣੇ ਦੁਕਾਨ ਵਿੱਚ ਸੀਮਾ ਸੁਰੱਖਿਆ ਬਲ ਤੇ ਫ਼ੌਜ ਦੇ ਜਵਾਨਾਂ ਦੀਆਂ ਵਰਦੀਆਂ ਤਿਆਰ ਕਰਦਾ ਹੈ। ਜਾਂਚ ਅਨੁਸਾਰ ਉਸ ਨੇ ਸੋਸ਼ਲ ਮੀਡੀਆ ’ਤੇ ਮਹੱਤਵਪੂਰਨ ਟਿਕਾਣਿਆਂ ਸਣੇ ਬੀਐੱਸਐੱਫ ਤੇ ਫ਼ੌਜ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕੀਤੀ ਹੈ। ਪਾਕਿਸਤਾਨ ਤੋਂ ਉਸ ਦੇ ਖਾਤੇ ਵਿੱਚ ਪੈਸੇ ਵੀ ਪਾਏ ਗਏ ਹਨ।
Advertisement