ਜੰਮੂ ਕਸ਼ਮੀਰ ਦੇ ਰਾਮਬਨ ਵਿਚ ਫੌਜੀ ਟਰੱਕ ਡੂੰਘੀ ਖੱਡ ’ਚ ਡਿੱਗਿਆ, ਤਿੰਨ ਜਵਾਨਾਂ ਦੀ ਮੌਤ
ਸਵੇਰੇ 11:30 ਵਜੇ ਬੈਟਰੀ ਚਸ਼ਮਾ ਨੇੜੇ ਵਾਪਰਿਆ ਹਾਦਸਾ
Advertisement
ਰਾਮਬਨ/ਜੰਮੂ, 4 ਮਈ
Army vehicle plunges into gorge ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਇਕ ਫੌਜੀ ਟਰੱਕ ਦੇ ਸੜਕ ਕਿਨਾਰੇ 700 ਫੁੱਟ ਡੂੰਘੀ ਖੱਡ ਵਿਚ ਡਿੱਗਣ ਨਾਲ ਸੁਰੱਖਿਆ ਬਲਾਂ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ।
Advertisement
ਅਧਿਕਾਰੀਆਂ ਨੇ ਕਿਹਾ ਫੌਜੀ ਟਰੱਕ ਕੌਮੀ ਸ਼ਾਹਰਾਹ 44 ਦੇ ਨਾਲ ਜੰਮੂ ਤੋਂ ਸ੍ਰੀਨਗਰ ਜਾ ਰਹੇ ਕਾਫ਼ਲੇ ਵਿਚ ਸ਼ਾਮਲ ਸੀ।
ਹਾਦਸਾ ਸਵੇਰੇ 11:30 ਵਜੇ ਦੇ ਕਰੀਬ ਬੈਟਰੀ ਚਸ਼ਮਾ ਨੇੜੇ ਵਾਪਰਿਆ।
ਅਧਿਕਾਰੀਆਂ ਮੁਤਾਬਕ ਥਲ ਸੈਨਾ, ਪੁਲੀਸ, ਐੱਸਡੀਆਰਐੱਫ ਤੇ ਸਥਾਨਕ ਵਲੰਟੀਅਰਾਂ ਦੀ ਮਦਦ ਨਾਲ ਬਚਾਅ ਕਾਰਜਾਂ ਲਈ ਸਾਂਝਾ ਅਪਰੇਸ਼ਨ ਚਲਾਇਆ ਗਿਆ।
ਵਾਹਨ ਵਿਚ ਸਵਾਰ ਤਿੰਨ ਫੌਜੀ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਸਿਪਾਹੀ ਅਮਿਤ ਕੁਮਾਰ, ਸੁਜੀਤ ਕੁਮਾਰ ਤੇ ਮਾਨ ਬਹਾਦੁਰ ਵਜੋਂ ਦੱਸੀ ਗਈ ਹੈ।
ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਖੱਡ ਵਿਚੋਂ ਬਾਹਰ ਕੱਢੀਆਂ ਗਈਆਂ ਹਨ। ਹਾਦਸੇ ਵਿਚ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। -ਪੀਟੀਆਈ
Advertisement