ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਲਗਾਮ ਤੋਂ ਫੌਜ ਦਾ ਜਵਾਨ ਲਾਪਤਾ

ਸ੍ਰੀਨਗਰ: ਜੰਮੂ ਤੇ ਕਸ਼ਮੀਰ ਦੇ ਜ਼ਿਲ੍ਹੇ ਕੁਲਗਾਮ ਤੋਂ ਛੁੱਟੀ ’ਤੇ ਚੱਲ ਰਿਹਾ ਫੌਜ ਦਾ ਜਵਾਨ ਲਾਪਤਾ ਹੋ ਗਿਆ। ਉਸ ਦੀ ਭਾਲ ਲਈ ਸੁਰੱਖਿਆ ਦਸਤਿਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਦੇ ਪਿਤਾ, ਜੋ ਲੱਦਾਖ ਖੇਤਰ ਵਿੱਚ...
Advertisement

ਸ੍ਰੀਨਗਰ: ਜੰਮੂ ਤੇ ਕਸ਼ਮੀਰ ਦੇ ਜ਼ਿਲ੍ਹੇ ਕੁਲਗਾਮ ਤੋਂ ਛੁੱਟੀ ’ਤੇ ਚੱਲ ਰਿਹਾ ਫੌਜ ਦਾ ਜਵਾਨ ਲਾਪਤਾ ਹੋ ਗਿਆ। ਉਸ ਦੀ ਭਾਲ ਲਈ ਸੁਰੱਖਿਆ ਦਸਤਿਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਦੇ ਪਿਤਾ, ਜੋ ਲੱਦਾਖ ਖੇਤਰ ਵਿੱਚ ਤਾਇਨਾਤ ਹਨ, ਮੁਤਾਬਿਕ ਉਸ ਨੇ ਐਤਵਾਰ ਨੂੰ ਕੰਮ ’ਤੇ ਪਰਤਣਾ ਸੀ। ਉਨ੍ਹਾਂ ਦੱਸਿਆ ਕਿ ਕੁਲਗਾਮ ਦੇ ਅਛਾਥਲ ਇਲਾਕੇ ਦਾ ਵਸਨੀਕ ਜਾਵੇਦ ਅਹਿਮਦ ਵਾਨੀ ਸ਼ਨਿਚਰਵਾਰ ਸ਼ਾਮ ਤੋਂ ਲਾਪਤਾ ਹੈ। ਉਸ ਦੀ ਕਾਰ ਪਾਰਨਹਾਲ ਤੋਂ ਮਿਲੀ ਹੈ। ਉਸ ਦੇ ਪਿਤਾ ਨੇ ਫੌਜੀ ਜਵਾਨ ਨੂੰ ਅਗਵਾ ਕਰਨ ਵਾਲੇ ਵਿਅਕਤੀਆਂ ਨੂੰ ਉਸ ਦੀ ਰਿਹਾਈ ਦੀ ਅਪੀਲ ਕੀਤੀ ਹੈ ਕਿਉਂਕਿ ਉਹ ਪਰਿਵਾਰ ਦਾ ਇਕਲੌਤਾ ਕਮਾਊ ਵਿਅਕਤੀ ਹੈ। ਮੁਹੰਮਦ ਅਯੂਬ ਵਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਮੈਂ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਸ ਨੂੰ ਜਿਉਂਦਾ ਵਾਪਸ ਲੈ ਕੇ ਆਉਣ। ਜੇ ਉਸ ਨੇ ਕਿਸੇ ਨੂੰ ਕੋਈ ਦੁੱਖ ਪਹੁੰਚਾਇਆ ਹੈ ਤਾਂ ਮੈਂ ਉਸ ਲਈ ਮੁਆਫੀ ਮੰਗਦਾ ਹਾਂ।’ ਵਾਨੀ ਨੇ ਕਿਹਾ ਕਿ ਉਸ ਦਾ ਪੁੱਤਰ ਸ਼ਨਿਚਰਵਾਰ ਸ਼ਾਮ ਨੂੰ ਮੀਟ ਖ਼ਰੀਦਣ ਗਿਆ ਸੀ ਕਿਉਂਕਿ ਉਸ ਨੇ ਐਤਵਾਰ ਨੂੰ ਦੁਬਾਰਾ ਨੌਕਰੀ ਜੁਆਇਨ ਕਰਨੀ ਸੀ। -ਪੀਟੀਆਈ

Advertisement
Advertisement
Tags :
army newskulgammissing