ਹਥਿਆਰਾਂ ਦੇ ਡੀਲਰ ਸੰਜੈ ਭੰਡਾਰੀ ਵੱਲੋਂ ਈਡੀ ਦੀ ‘ਭਗੌੜਾ’ ਐਲਾਨਣ ਵਾਲੀ ਪਟੀਸ਼ਨ ਦਾ ਵਿਰੋਧ
ਨਵੀਂ ਦਿੱਲੀ, 20 ਅਪਰੈਲ
ਹਥਿਆਰਾਂ ਦੇ ਡੀਲਰ ਸੰਜੈ ਭੰਡਾਰੀ ਨੇ ਦਿੱਲੀ ਦੀ ਅਦਾਲਤ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਉਸ ਪਟੀਸ਼ਨ ਦਾ ਵਿਰੋਧ ਕੀਤਾ ਹੈ ਜਿਸ ਵਿੱਚ ਉਸ ਨੂੰ ਕਾਲੇ ਧਨ ਦੇ ਮਾਮਲੇ ਵਿੱਚ ‘ਭਗੌੜਾ’ ਐਲਾਨੇ ਜਾਣ ਦੀ ਮੰਗ ਕੀਤੀ ਗਈ ਸੀ।
ਭੰਡਾਰੀ ਨੇ ਦਾਅਵਾ ਕੀਤਾ ਕਿ ਲੰਡਨ ਹਾਈ ਕੋਰਟ ਉਸ ਦੀ ਭਾਰਤ ਨੂੰ ਹਵਾਲਗੀ ਤੋਂ ਇਨਕਾਰ ਕਰ ਚੁੱਕੀ ਹੈ, ਲਿਹਾਜ਼ਾ ਯੂਕੇ ਵਿੱਚ ਉਸ ਦੀ ਠਹਿਰ ਕਾਨੂੰਨੀ ਤੌਰ ’ਤੇ ਵੈਧ ਸੀ।
ਭੰਡਾਰੀ ਨੇ 19 ਅਪਰੈਲ ਨੂੰ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਦਿੱਤੀਆਂ ਦਲੀਲਾਂ ਵਿੱਚ ਦਾਅਵਾ ਕੀਤਾ ਕਿ ਈਡੀ ਦੀ ਅਰਜ਼ੀ ‘ਅਸਪਸ਼ਟ, ਗਲਤ ਥਾਂ ’ਤੇ ਅਤੇ ਅਧਿਕਾਰ ਖੇਤਰ ਤੋਂ ਬਿਨਾਂ ਸੀ ਕਿਉਂਕਿ ਇਹ ਭਗੌੜਾ ਅਪਰਾਧੀ ਐਕਟ ਦੀਆਂ ਲੋੜਾਂ ਦੀ ਪਾਲਣਾ ਨਹੀਂ ਕਰਦੀ।’
ਲੰਡਨ ਹਾਈ ਕੋਰਟ ਨੇ ਫਰਵਰੀ ਵਿੱਚ ਭੰਡਾਰੀ ਦੀ ਭਾਰਤ ਹਵਾਲਗੀ ਵਿਰੁੱਧ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਭੰਡਾਰੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਤਿਹਾੜ ਜੇਲ੍ਹ ਵਿੱਚ ਹੋਰ ਕੈਦੀਆਂ ਅਤੇ ਜੇਲ੍ਹ ਅਧਿਕਾਰੀਆਂ ਤੋਂ ਜਬਰੀ ਵਸੂਲੀ, ਧਮਕੀਆਂ ਅਤੇ ਹਿੰਸਾ ਦਾ ਖ਼ਤਰਾ ਰਹੇਗਾ। -ਪੀਟੀਆਈ