ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਅਪਰੇਸ਼ਨ ਸਿੰਧੂਰ’ ਦੌਰਾਨ ਹਥਿਆਰਬੰਦ ਬਲਾਂ ਨੇ ਰਣਨੀਤਕ ਦੂਰ-ਅੰਦੇਸ਼ੀ ਦਿਖਾਈ: ਰਾਸ਼ਟਰਪਤੀ

ਮੁਰਮੂ ਨੇ ਨੈਸ਼ਨਲ ਡਿਫੈਂਸ ਕਾਲਜ ਦੇ 65ਵੇਂ ਕੋਰਸ ਦੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕੀਤਾ; ‘ਭਾਰਤ ਹਥਿਆਰਬੰਦ ਬਲਾਂ ਨੂੰ ਤਕਨੀਕੀ ਤੌਰ ’ਤੇ ਉੱਨਤ ਜੰਗ ਲਈ ਤਿਆਰ ਬਲ ਵਿੱਚ ਬਦਲਣ ਵਿੱਚ ਜੁਟਿਆ’
ਰਾਸ਼ਟਰਪਤੀ ਦਰੋਪਦੀ ਮੁਰਮੂ ਰਾਸ਼ਟਰਪਤੀ ਭਵਨ ਵਿੱਚ 65ਵੇਂ ਨੈਸ਼ਨਲ ਡਿਫੈਂਸ ਕਾਲਜ ਕੋਰਸ ਦੇ ਫੈਕਲਟੀ ਮੈਂਬਰ ਨੂੰ ਮਿਲਦੀ ਹੋਈ। -ਫੋਟੋ: ਏਐੱਨਆਈ
Advertisement

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਦੇਸ਼ ਦੇ ਹਥਿਆਰਬੰਦ ਬਲਾਂ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਇਕਜੁੱਟਤਾ ਅਤੇ ਰਣਨੀਤਕ ਦੂਰ-ਅੰਦੇਸ਼ੀ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਕੰਟਰੋਲ ਰੇਖਾ (ਐੱਲ ਓ ਸੀ) ਤੋਂ ਪਾਰ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕੀਤਾ ਗਿਆ।

ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ 7 ਮਈ ਨੂੰ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ, ਜਿਸ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਮਗਰੋਂ ਚਾਰ ਦਿਨਾਂ ਤੱਕ ਲੜਾਈ ਚੱਲੀ, ਜੋ 10 ਮਈ ਨੂੰ ਫੌਜੀ ਕਾਰਵਾਈ ਰੋਕਣ ਦੀ ਸਹਿਮਤੀ ਨਾਲ ਸਮਾਪਤ ਹੋ ਗਈ। ਇੱਥੇ ਰਾਸ਼ਟਰਪਤੀ ਭਵਨ ਵਿੱਚ ਨੈਸ਼ਨਲ ਡਿਫੈਂਸ ਕਾਲਜ ਦੇ 65ਵੇਂ ਕੋਰਸ ਦੇ ਫੈਕਲਟੀ ਤੇ ਕੋਰਸ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਬਦਲਦੇ ਭੂ-ਰਾਜਨੀਤਿਕ ਮਾਹੌਲ ਅਤੇ ਸੁਰੱਖਿਆ ਪ੍ਰਸੰਗ ਗਤੀਸ਼ੀਲ ਪ੍ਰਤੀਕਿਰਿਆਵਾਂ ਦੀ ਮੰਗ ਕਰਦੇ ਹਨ।

Advertisement

ਉਨ੍ਹਾਂ ਕਿਹਾ ਕਿ ਭਾਰਤ ਹਥਿਆਰਬੰਦ ਬਲਾਂ ਨੂੰ ਤਕਨੀਕੀ ਤੌਰ ’ਤੇ ਉੱਨਤ ਜੰਗ ਲਈ ਤਿਆਰ ਬਲ ਵਿੱਚ ਬਦਲਣ ਵਿੱਚ ਜੁਟਿਆ ਹੋਇਆ ਹੈ ਜੋ ਬਹੁ-ਪੱਖੀ ਏਕੀਕ੍ਰਿਤ ਕਾਰਜਾਂ ਦੇ ਸਮਰੱਥ ਹੋਵੇ।

ਰਾਸ਼ਟਰਪਤੀ ਨੇ ਕਿਹਾ ਕਿ ਇਕਜੁੱਟਤਾ ਨੂੰ ਉਤਸ਼ਾਹਿਤ ਕਰਨ ਦੀ ਪ੍ਰਕਿਰਿਆ ਫੌਜੀ ਮਾਮਲਿਆਂ ਦੇ ਵਿਭਾਗ ਦੇ ਗਠਨ ਨਾਲ ਸ਼ੁਰੂ ਹੋਈ, ਜਿਸ ਦੇ ਸਕੱਤਰ ਚੀਫ ਆਫ ਡਿਫੈਂਸ ਸਟਾਫ਼ (ਸੀ ਡੀ ਐੱਸ) ਹਨ। ਮੁਰਮੂ ਨੇ ਕਿਹਾ ਕਿ ਵਿਸ਼ਵਵਿਆਪੀ ਕਦਰਾਂ-ਕੀਮਤਾਂ ਸਾਡੇ ਕੌਮੀ ਹਿੱਤਾਂ ਨੂੰ ਪਰਿਭਾਸ਼ਿਤ ਕਰਨ ਦੇ ਮੂਲ ਵਿੱਚ ਹਨ ਅਤੇ ਭਾਰਤੀ ਪਰੰਪਰਾ ਨੇ ਹਮੇਸ਼ਾ ਪੂਰੀ ਮਨੁੱਖਤਾ ਨੂੰ ਇੱਕ ਪਰਿਵਾਰ ਵਜੋਂ ਦੇਖਿਆ ਹੈ। ‘ਮਹਾਭਾਰਤ’ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਕੋਈ ਲੜਾਈ ਅਟੱਲ ਹੋ ਜਾਂਦੀ ਹੈ ਤਾਂ ਇਹ ਸਾਨੂੰ ਪੂਰੇ ਇਰਾਦੇ ਨਾਲ ਲੜਨ ਲਈ ਵੀ ਪ੍ਰੇਰਿਤ ਕਰਦੀ ਹੈ।

Advertisement
Show comments