Appointment of CEC, ECs ਸੁਪਰੀਮ ਕੋਰਟ ਵੱਲੋਂ ਸੁਣਵਾਈ ਲਈ 14 ਮਈ ਦੀ ਤਰੀਕ ਨਿਰਧਾਰਿਤ
SC fixes May 14 for hearing pleas against appointment of CEC, ECs under 2023 law
Advertisement
ਨਵੀਂ ਦਿੱਲੀ, 16 ਅਪਰੈਲ
ਸੁਪਰੀਮ ਕੋਰਟ 2023 ਦੇ ਕਾਨੂੰਨ ਤਹਿਤ ਮੁੱਖ ਚੋਣ ਕਮਿਸ਼ਨਰ(CEC) ਤੇ ਚੋਣ ਕਮਿਸ਼ਨਰਾਂ(EC) ਦੀ ਨਿਯੁਕਤੀ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ 14 ਮਈ ਨੂੰ ਸੁਣਵਾਈ ਕਰੇਗੀ। ਜਸਟਿਸ ਸੂਰਿਆ ਕਾਂਤ, ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਉੱਜਲ ਭੂਯਨ ਦੇ ਬੈਂਚ ਨੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਦੀ ਫੌਰੀ ਸੁਣਵਾਈ ਦੀ ਅਪੀਲ ਮਗਰੋਂ 14 ਮਈ ਦੀ ਤਰੀਕ ਨਿਰਧਾਰਿਤ ਕਰ ਦਿੱਤੀ।
Advertisement
ਕਾਬਿਲੇਗੌਰ ਹੈ ਕਿ ਭੂਸ਼ਣ ਨੇ 19 ਮਾਰਚ ਨੂੰ ਪਿਛਲੀ ਸੁਣਵਾਈ ਮੌਕੇ ਦਲੀਲ ਦਿੱਤੀ ਸੀ ਕਿ ਇਹ ਜਮਹੂਰੀਅਤ ਦੀ ਜੜ੍ਹਾਂ ਨਾਲ ਜੁੜਿਆ ਮਸਲਾ ਹੈ ਤੇ ਸੰਵਿਧਾਨਕ ਬੈਂਚ ਵੱਲੋਂ 2023 ਵਿਚ ਸੁਣਾਏ ਫੈਸਲੇ ਅਧੀਨ ਆਉਂਦਾ ਹੈ। ਜਸਟਿਸ ਕਾਂਤ ਨੇ ਉਦੋਂ ਕਿਹਾ ਸੀ ਕਿ ਕੋਰਟ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਸਮਝਦੀ ਹੈ, ਪਰ ਰੋਜ਼ਾਨਾ ਕਈ ਅਹਿਮ ਮੁੱਦੇ ਸੁਣਵਾਈ ਲਈ ਸੂਚੀਬੱਧ ਹੋ ਰਹੇ ਹਨ। ਬੈਂਚ ਨੇ ਕਿਹਾ ਸੀ, ‘‘ਅਸੀਂ 16 ਅਪਰੈਲ ਦੀ ਤਰੀਕ ਨਿਰਧਾਰਿਤ ਕਰਦੇ ਹਾਂ, ਤਾਂ ਕਿ ਇਸ ਮਸਲੇ ਉੱਤੇ ਅੰਤਿਮ ਸੁਣਵਾਈ ਹੋ ਸਕੇ।’’ -ਪੀਟੀਆਈ
Advertisement