ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸੇ ਵੀ ਅਤਿਵਾਦੀ ਕਾਰੇ ਨੂੰ ਭਾਰਤ ਵਿਰੁੱਧ 'ਜੰਗ ਦੀ ਕਾਰਵਾਈ' ਮੰਨਿਆ ਜਾਵੇਗਾ: ਸਰਕਾਰੀ ਸੂਤਰ

ਨਵੀਂ ਦਿੱਲੀ, 10 ਮਈ ਉਚ ਸਰਕਾਰੀ ਸੂਰਤਾਂ ਨੇ ਕਿਹਾ ਹੈ ਕਿ ਭਾਰਤ ਵਿਚ ਭਵਿੱਖ ’ਚ ਹੋਣ ਵਾਲੇ ਅਤਿਵਾਦੀ ਕਾਰੇ/ਹਮਲੇ ਨੂੰ ਦੇਸ਼ ਵਿਰੁੱਧ 'ਜੰਗ ਦੀ ਕਾਰਵਾਈ' ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਜਵਾਬ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
Advertisement

ਨਵੀਂ ਦਿੱਲੀ, 10 ਮਈ

ਉਚ ਸਰਕਾਰੀ ਸੂਰਤਾਂ ਨੇ ਕਿਹਾ ਹੈ ਕਿ ਭਾਰਤ ਵਿਚ ਭਵਿੱਖ ’ਚ ਹੋਣ ਵਾਲੇ ਅਤਿਵਾਦੀ ਕਾਰੇ/ਹਮਲੇ ਨੂੰ ਦੇਸ਼ ਵਿਰੁੱਧ 'ਜੰਗ ਦੀ ਕਾਰਵਾਈ' ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਜਵਾਬ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤਿਵਾਦੀ ਘਟਨਾਵਾਂ ਵਿਰੁੱਧ ਲਾਲ ਲਕੀਰਾਂ ਖਿੱਚਣ ਦੀ ਕੋਸ਼ਿਸ਼ ਕਰਦੀ ਹੈ ਅਤੇ ਦੋਸ਼ੀਆਂ/ਸਾਜ਼ਿਸ਼ਕਾਰਾਂ ਨੂੰ ਸਖ਼ਤੀ ਨਾਲ ਜਵਾਬ ਦੇਣ ਦੇ ਆਪਣੇ ਇਰਾਦੇ ਨੂੰ ਸਪੱਸ਼ਟ ਕਰਦੀ ਹੈ।

Advertisement

ਇਸ ਨੂੰ ਪਾਕਿਸਤਾਨ ਨੂੰ ਇਕ ਸੰਦੇਸ਼ ਵਜੋਂ ਦੇਖਿਆ ਜਾਂਦਾ ਹੈ, ਜੋ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਸ਼ਾਮਲ ਵੱਖ-ਵੱਖ ਅਤਿਵਾਦੀ ਸਮੂਹਾਂ ਨਾਲ ਜੁੜਿਆ ਹੋਇਆ ਹੈ।

ਇਹ ਫੈਸਲਾ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਟਕਰਾਅ ਦੇ ਵਿਚਕਾਰ ਆਇਆ ਹੈ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ। -ਪੀਟੀਆਈ

Advertisement