ਐਂਟੀ-ਸਬਮਰੀਨ ਜੰਗੀ ਬੇੜਾ ‘ਐਂਡਰੋਥ’ ਜਲ ਸੈਨਾ ’ਚ ਸ਼ਾਮਲ
ਭਾਰਤੀ ਜਲ ਸੈਨਾ ਨੇ ਅੱਜ ਇੱਥੇ ਨੇਵਲ ਡੌਕਯਾਰਡ ਵਿੱਚ ਰਸਮੀ ਸਮਾਗਮ ਦੌਰਾਨ ਦੂਜੇ ਐਂਟੀ-ਸਬਮਰੀਨ ਜੰਗੀ ਬੇੜੇ ‘ਐਂਡਰੋਥ’ ਨੂੰ ਜਲ ਸੈਨਾ ’ਚ ਸ਼ਾਮਲ ਕੀਤਾ ਹੈ। ‘ਐਂਡਰੋਥ’ ਦੇ ਸ਼ਾਮਲ ਹੋਣ ਨਾਲ ਜਲ ਸੈਨਾ ਦੀ ਸਮੁੱਚੀ ਐਂਟੀ-ਸਬਮਰੀਨ ਯੁੱਧ ਸਮਰੱਥਾ ਵਿੱਚ ਵਾਧਾ ਹੋਵੇਗਾ। ਇਸ...
Advertisement
ਭਾਰਤੀ ਜਲ ਸੈਨਾ ਨੇ ਅੱਜ ਇੱਥੇ ਨੇਵਲ ਡੌਕਯਾਰਡ ਵਿੱਚ ਰਸਮੀ ਸਮਾਗਮ ਦੌਰਾਨ ਦੂਜੇ ਐਂਟੀ-ਸਬਮਰੀਨ ਜੰਗੀ ਬੇੜੇ ‘ਐਂਡਰੋਥ’ ਨੂੰ ਜਲ ਸੈਨਾ ’ਚ ਸ਼ਾਮਲ ਕੀਤਾ ਹੈ। ‘ਐਂਡਰੋਥ’ ਦੇ ਸ਼ਾਮਲ ਹੋਣ ਨਾਲ ਜਲ ਸੈਨਾ ਦੀ ਸਮੁੱਚੀ ਐਂਟੀ-ਸਬਮਰੀਨ ਯੁੱਧ ਸਮਰੱਥਾ ਵਿੱਚ ਵਾਧਾ ਹੋਵੇਗਾ। ਇਸ ਨਾਲ ਤੱਟਵਰਤੀ ਅਤੇ ਘੱਟ ਡੂੰਘੇ ਪਾਣੀਆਂ ਵਿੱਚ ਕਾਰਵਾਈਆ ਲਈ ਮਦਦ ਮਿਲੇਗੀ। ਇਸ ਸਮਾਗਮ ਦੀ ਪ੍ਰਧਾਨਗੀ ਪੂਰਬੀ ਜਲ ਸੈਨਾ ਕਮਾਂਡ (ਈ ਐੱਨ ਸੀ) ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਰਾਜੇਸ਼ ਪੇਂਢਾਰਕਰ ਨੇ ਕੀਤੀ। ਇਸ ਮੌਕੇ ਸੀਨੀਅਰ ਜਲ ਸੈਨਾ ਅਧਿਕਾਰੀ ਅਤੇ ਸ਼ਿਪਯਾਰਡ ਦੇ ਨੁਮਾਇੰਦੇ ਵੀ ਮੌਜੂਦ ਸਨ। ਈ ਐੱਨ ਸੀ ਵੱਲੋਂ ਜਾਰੀ ਅਧਿਕਾਰਤ ਪ੍ਰੈੱਸ ਬਿਆਨ ਅਨੁਸਾਰ ‘ਐਂਡਰੋਥ’ ਸਵਦੇਸ਼ੀਕਰਨ ਅਤੇ ਸਮਰੱਥਾ ਵਧਾਉਣ ਦੀਆਂ ਜਾਰੀ ਕੋਸ਼ਿਸ਼ਾਂ ਵਿੱਚ ਇੱਕ ਹੋਰ ਵੱਡਾ ਕਦਮ ਹੈ। ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜਨੀਅਰਜ਼ ਲਿਮਟਿਡ (ਜੀ ਆਰ ਐੱਸ ਈ) ਵੱਲੋਂ ਦੇਸ਼ ਵਿੱਚ ਬਣਾਇਆ ਗਿਆ ਇਹ ਜਹਾਜ਼ ਭਾਰਤ ਦੀ ਵਧ ਰਹੀ ਜਹਾਜ਼ ਨਿਰਮਾਣ ਸ਼ਕਤੀ ਦਾ ਪ੍ਰਤੀਕ ਹੈ, ਜਿਸ ਵਿੱਚ 80 ਫ਼ੀਸਦੀ ਤੋਂ ਵੱਧ ਸਥਾਨਕ ਤੌਰ ’ਤੇ ਤਿਆਰ ਕੀਤੇ ਪੁਰਜ਼ੇ ਵਰਤੇ ਗਏ ਹਨ।
Advertisement
Advertisement