ਅੰਸਾਰੀ ਦੇ ਪੁੱਤਰ ਉਮਰ ਨੂੰ ਅਗਾਊਂ ਜ਼ਮਾਨਤ ਮਿਲੀ
ਨਵੀਂ ਦਿੱਲੀ, 17 ਜੁਲਾਈ ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੇ ਪੁੱਤਰ ਉਮਰ ਅੰਸਾਰੀ ਨੂੰ ਇਵੈਕਿਊ ਸੰਪਤੀ ਮਾਮਲੇ ਵਿੱਚ ਅੱਜ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਏ.ਐੱਸ. ਬੋਪੰਨਾ ਤੇ ਜਸਟਿਸ ਐੱਮ.ਐੱਮ. ਸੁੰਦਰੇਸ਼ ਦੇ ਬੈਂਚ ਨੇ ਅਲਾਹਬਾਦ ਹਾਈ ਕੋਰਟ...
Advertisement
ਨਵੀਂ ਦਿੱਲੀ, 17 ਜੁਲਾਈ
ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੇ ਪੁੱਤਰ ਉਮਰ ਅੰਸਾਰੀ ਨੂੰ ਇਵੈਕਿਊ ਸੰਪਤੀ ਮਾਮਲੇ ਵਿੱਚ ਅੱਜ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਏ.ਐੱਸ. ਬੋਪੰਨਾ ਤੇ ਜਸਟਿਸ ਐੱਮ.ਐੱਮ. ਸੁੰਦਰੇਸ਼ ਦੇ ਬੈਂਚ ਨੇ ਅਲਾਹਬਾਦ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਉਮਰ ਦੀ ਪਟੀਸ਼ਨ ’ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਹਾਈ ਕੋਰਟ ਨੇ ਉਮਰ ਦੀ ਅਗਾਊਂ ਜ਼ਮਾਨਤ ਅਰਜ਼ੀ 13 ਅਪਰੈਲ ਨੂੰ ਖਾਰਜ ਕਰ ਦਿੱਤੀ ਸੀ। ਅਦਾਲਤ ਨੇ ਮੁਖਤਾਰ ਦੇ ਦੂਜੇ ਪੁੱਤਰ ਅੱਬਾਸ ਅੰਸਾਰੀ ਦੀ ਇਸੇ ਮਾਮਲੇ ਵਿੱਚ ਦਾਇਰ ਦੋਸ਼ ਪੱਤਰ ਨੂੰ ਰੱਦ ਕਰਨ ਦੀ ਅਪੀਲ ਸਬੰਧੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਸੀ। ਅੱਬਾਸ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਵਿਧਾਇਕ ਹਨ। ਹਾਈ ਕੋਰਟ ਨੇ ਦੋਹਾਂ ਭਰਾਵਾਂ ਵੱਲੋਂ ਦਾਖਲ ਪਟੀਸ਼ਨਾਂ ’ਤੇ ਉਕਤ ਆਦੇਸ਼ ਜਾਰੀ ਕੀਤੇ ਸਨ। -ਪੀਟੀਆਈ
Advertisement
Advertisement