ਯੂਪੀ ’ਚ ਦਾਜ ਦੀ ਮੰਗ ਕਾਰਨ ਇੱਕ ਹੋਰ ਮਹਿਲਾ ਦੀ ਮੌਤ
ਤੇਜ਼ਾਬ ਪੀਣ ਲੲੀ ਮਜਬੂਰ ਕੀਤੇ ਜਾਣ ਦੇ 17 ਦਿਨਾਂ ਬਾਅਦ ਹੋੲੀ ਮੌਤ
Advertisement
ਪੁਲੀਸ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ 23 ਸਾਲਾ ਔਰਤ ਦੀ ਸਹੁਰਿਆਂ ਵੱਲੋਂ ਕਥਿਤ ਤੌਰ ’ਤੇ ਦਾਜ ਦੀ ਮੰਗ ਕਾਰਨ ਤੇਜ਼ਾਬ ਪੀਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਮੌਤ ਹੋ ਗਈ।
ਪੁਲੀਸ ਮੁਤਾਬਕ ਗੁਲਫਿਜ਼ਾ ਦਾ ਵਿਆਹ ਲਗਭਗ ਇੱਕ ਸਾਲ ਪਹਿਲਾਂ ਡਿਦੌਲੀ ਥਾਣਾ ਖੇਤਰ ਦੇ ਕਾਲਾਖੇੜਾ ਪਿੰਡ ਵਿੱਚ ਪਰਵੇਜ਼ ਨਾਲ ਹੋਇਆ ਸੀ। ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਤੰਗ ਕੀਤਾ ਜਾ ਰਿਹਾ ਸੀ, ਜੋ ਕਥਿਤ ਤੌਰ ’ਤੇ 10 ਲੱਖ ਰੁਪਏ ਨਕਦ ਅਤੇ ਇੱਕ ਕਾਰ ਦੀ ਮੰਗ ਕਰ ਰਹੇ ਸਨ।
Advertisement
ਪੁਲੀਸ ਨੇ ਕਿਹਾ ਕਿ 11 ਅਗਸਤ ਨੂੰ, ਮੁਲਜ਼ਮਾਂ ਨੇ ਗੁਲਫਿਜ਼ਾ ਨੂੰ ਕਥਿਤ ਤੌਰ ’ਤੇ ਤੇਜ਼ਾਬ ਪੀਣ ਲਈ ਮਜਬੂਰ ਕੀਤਾ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ 17 ਦਿਨਾਂ ਤੱਕ ਜ਼ਿੰਦਗੀ ਲਈ ਜੂਝਣ ਤੋਂ ਬਾਅਦ ਅੱਜ ਉਸ ਦੀ ਮੌਤ ਹੋ ਗਈ।
ਲੜਕੀ ਦੇ ਪਿਤਾ ਫੁਰਕਾਨ ਦੀ ਸ਼ਿਕਾਇਤ ਤੋਂ ਬਾਅਦ ਬੀਐੱਨਐੱਸ ਤਹਿਤ ਸੱਤ ਮੁਲਜ਼ਮਾਂ ਪਰਵੇਜ਼, ਅਸੀਮ, ਗੁਲਿਸਤਾ, ਮੋਨੀਸ਼, ਸੈਫ, ਡਾਕਟਰ ਭੂਰਾ ਅਤੇ ਬੱਬੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement