ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ
Annual Amarnath Yatra to start in J-K from July 3
Advertisement
ਜੰਮੂ, 5 ਮਾਰਚ
Annual Amarnath Yatra ਦੱਖਣੀ ਕਸ਼ਮੀਰ ਵਿਚ ਪਵਿੱਤਰ ਅਮਰਨਾਥ ਗੁਫ਼ਾ ਦੀ 38 ਦਿਨਾ ਸਾਲਾਨਾ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ।
Advertisement
ਅਧਿਕਾਰਤ ਤਰਜਮਾਨ ਨੇ ਕਿਹਾ ਕਿ ਰਾਜ ਭਵਨ ਵਿਚ ਉਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ਵਿਚ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (SASB) ਦੀ 48ਵੀਂ ਬੋਰਡ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ।
ਤਰਜਮਾਨ ਨੇ ਕਿਹਾ, ‘‘ਇਸ ਸਾਲ, ਯਾਤਰਾ 3 ਜੁਲਾਈ ਨੂੰ ਇਕੋ ਵੇਲੇ ਦੋਵਾਂ ਰੂਟਾਂ- ਪਹਿਲਗਾਮ(ਅਨੰਤਨਾਗ) ਤੇ ਬਾਲਟਾਲ (ਗੰਦਰਬਲ) ਰਾਹੀਂ ਸ਼ੁਰੂ ਹੋ ਕੇ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।’’
ਉਨ੍ਹਾਂ ਕਿਹਾ ਕਿ ਬੈਠਕ ਵਿਚ ਸ਼ਰਾਈਨ ਬੋਰਡ ਦੇ ਮੈਂਬਰ ਵੀ ਸ਼ਾਮਲ ਸਨ ਜਿਨ੍ਹਾਂ ਯਾਤਰੀਆਂ ਲਈ ਸਹੂਲਤਾਂ ਤੇ ਸੇਵਾਵਾਂ ਵਿਚ ਸੁਧਾਰ ਲਈ ਕਈ ਸੁਝਾਅ ਵੀ ਦਿੱਤੇ। ਬੈਠਕ ਵਿਚ ਚੱਲ ਰਹੇ ਕਈ ਪ੍ਰਾਜੈਕਟਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। -ਪੀਟੀਆਈ
Advertisement