ਅਨਿਲ ਅੰਬਾਨੀ ਦੇ ਸੀਨੀਅਰ ਰਿਲਾਇੰਸ ਪਾਵਰ ਕਾਰਜਕਾਰੀ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ
ਬਹੁ-ਕਰੋੜੀ ਬੈਂਕ ‘ਧੋਖਾਧੜੀ’ ਮਾਮਲਿਆਂ ਸਬੰਧੀ ਅਨਿਲ ਅੰਬਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਜਾਰੀ
Advertisement
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਰੋਬਾਰੀ ਅਨਿਲ ਅੰਬਾਨੀ ਦੇ ਰਿਲਾਇੰਸ ਸਮੂਹ ਦੇ ਇੱਕ ਕਾਰਜਕਾਰੀ ਨੂੰ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਅੱਜ ਇੱਥੇ ਦਿੰਦਿਆਂ ਦੱਸਿਆ ਕਿ ਰਿਲਾਇੰਸ ਪਾਵਰ ਦੇ ਮੁੱਖ ਵਿੱਤੀ ਅਧਿਕਾਰੀ (CFO) ਅਸ਼ੋਕ ਪਾਲ ਨੂੰ ਸ਼ੁੱਕਰਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਉਪਬੰਧਾਂ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ।
Advertisement
ਈਡੀ ਬਹੁ-ਕਰੋੜੀ ਬੈਂਕ ‘ਧੋਖਾਧੜੀ’ ਮਾਮਲਿਆਂ ਸਬੰਧੀ ਅਨਿਲ ਅੰਬਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਕਰ ਰਹੀ ਹੈ।
Advertisement