ਅਨਿਲ ਅੰਬਾਨੀ ਨੂੰ ਬੈਂਕ ਆਫ਼ ਬੜੌਦਾ ਨੇ ਫਰਾਡੀ ਐਲਾਨਿਆ
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਬੈਂਕ ਆਫ਼ ਬੜੌਦਾ ਨੇ ਵੀ ਫਰਾਡੀ (ਧੋਖਾਧੜੀ ਕਰਨ ਵਾਲਾ) ਐਲਾਨਿਆ ਹੈ। ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਅਤੇ ਬੈਂਕ ਆਫ਼ ਇੰਡੀਆ (ਬੀ.ਓ.ਆਈ.) ਨੇ ਵੀ ਅਨਿਲ ਨੂੰ ਫਰਾਡੀ ਐਲਾਨਿਆ ਸੀ। ਆਰਕਾਮ ਨੇ 2017 ਤੋਂ ਬਾਅਦ 1,656 ਕਰੋੜ ਰੁਪਏ ਦਾ ਕਰਜ਼ਾ ਵਾਪਸ ਨਹੀਂ ਕੀਤਾ। ਬੈਂਕ ਅਨੁਸਾਰ ਆਰਕੌਮ ਨੇ 2462.50 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ 28 ਅਗਸਤ ਤੱਕ 1656.07 ਕਰੋੜ ਰੁਪਏ ਅਜੇ ਵੀ ਬਕਾਇਆ ਹਨ। ਇਹ ਖਾਤਾ 5 ਜੂਨ, 2017 ਤੋਂ ਇਕ ਗੈਰ-ਕਾਰਗੁਜ਼ਾਰੀ ਸੰਪਤੀ (ਐਨਪੀਏ) ਹੈ। ਜੇਕਰ ਕੋਈ ਵਿਅਕਤੀ ਜਾਂ ਕੰਪਨੀ 90 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਬੈਂਕ ਤੋਂ ਲਏ ਗਏ ਕਰਜ਼ੇ ਦੀ ਕਿਸ਼ਤ ਜਾਂ ਵਿਆਜ ਦਾ ਭੁਗਤਾਨ ਨਹੀਂ ਕਰਦੀ ਹੈ, ਤਾਂ ਉਹ ਕਰਜ਼ਾ ਐਨ.ਪੀ.ਏ. ਬਣ ਜਾਂਦਾ ਹੈ।
ਐੱਸਬੀਆਈ ਤੋਂ ਬਾਅਦ ਬੈਂਕ ਆਫ ਇੰਡੀਆ ਨੇ ਵੀ ਦੀਵਾਲੀਆ ਹੋਏ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਕਰਜ਼ਾ ਖਾਤੇ ਨੂੰ ਧੋਖਾਧੜੀ ਵਾਲਾ ਐਲਾਨ ਦਿੱਤਾ ਅਤੇ ਇਸ ਮਾਮਲੇ ਵਿੱਚ ਕੰਪਨੀ ਦੇ ਸਾਬਕਾ ਡਾਇਰੈਕਟਰ ਅਨਿਲ ਅੰਬਾਨੀ ਦਾ ਨਾਮ ਵੀ ਲਿਆ ਹੈ। ਸਟਾਕ ਮਾਰਕੀਟ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਬੈਂਕ ਆਫ ਇੰਡੀਆ (ਬੀਓਆਈ) ਨੇ 2016 ਵਿੱਚ ਫੰਡਾਂ ਦੀ ਕਥਿਤ ਦੁਰਵਰਤੋਂ ਦਾ ਹਵਾਲਾ ਦਿੱਤਾ ਸੀ।