ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਭ੍ਰਿਸ਼ਟਾਚਾਰ ਕੇਸ ’ਚ ਅਨਿਲ ਅੰਬਾਨੀ ਈਡੀ ਅੱਗੇ ਪੇਸ਼

ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ(66) ਮੰਗਲਵਾਰ ਨੂੰ ਆਪਣੇ ਸਮੂਹ ਦੀਆਂ ਕੰਪਨੀਆਂ ਖਿਲਾਫ਼ ਕਰੋੜਾਂ ਰੁਪਏ ਦੇ ਕਥਿਤ ਕਈ ਬੈਂਕ ਲੋਨ ਧੋਖਾਧੜੀ ਮਾਮਲਿਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਅੱਜ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ(ED) ਅੱਗੇ ਪੇਸ਼ ਹੋਏ। ਅਧਿਕਾਰਤ ਸੂਤਰਾਂ ਨੇ...
ਅਨਿਲ ਅੰਬਾਨੀ ਦੀ ਫਾਈਲ ਫੋਟੋ।
Advertisement

ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ(66) ਮੰਗਲਵਾਰ ਨੂੰ ਆਪਣੇ ਸਮੂਹ ਦੀਆਂ ਕੰਪਨੀਆਂ ਖਿਲਾਫ਼ ਕਰੋੜਾਂ ਰੁਪਏ ਦੇ ਕਥਿਤ ਕਈ ਬੈਂਕ ਲੋਨ ਧੋਖਾਧੜੀ ਮਾਮਲਿਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਅੱਜ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ(ED) ਅੱਗੇ ਪੇਸ਼ ਹੋਏ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਨਿਲ ਅੰਬਾਨੀ ਸਵੇਰੇ 11 ਵਜੇ ਦੇ ਕਰੀਬ ਕੇਂਦਰੀ ਦਿੱਲੀ ਵਿੱਚ ਕੇਂਦਰੀ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੇ। ਈਡੀ ਕਾਰੋਬਾਰੀ ਅਨਿਲ ਅੰਬਾਨੀ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਦਰਜ ਕਰੇਗੀ।

Advertisement

ਏਜੰਸੀ ਵੱਲੋਂ 24 ਜੁਲਾਈ ਨੂੰ ਮੁੰਬਈ ਵਿੱਚ 50 ਕੰਪਨੀਆਂ ਦੇ 35 ਅਹਾਤਿਆਂ ਅਤੇ ਉਨ੍ਹਾਂ ਦੇ ਕਾਰੋਬਾਰੀ ਸਮੂਹ ਦੇ ਕਾਰਜਕਾਰੀ ਅਧਿਕਾਰੀਆਂ ਸਮੇਤ 25 ਲੋਕਾਂ ਦੇ ਟਿਕਾਣਿਆਂ ’ਤੇ ਛਾਪੇ ਮਾਰਨ ਤੋਂ ਬਾਅਦ ਰਿਲਾਇੰਸ ਗਰੁੱਪ ਦੇ ਚੇਅਰਮੈਨ ਨੂੰ ਸੰਮਨ ਭੇਜ ਕੇ ਪੁੱਛ ਪੜਤਾਲ ਲਈ ਸੱਦਿਆ ਗਿਆ ਹੈ।

ਇਹ ਕਾਰਵਾਈ ਰਿਲਾਇੰਸ ਇਨਫਰਾਸਟਰੱਕਚਰ (ਆਰ ਇੰਫਰਾ) ਸਮੇਤ ਅਨਿਲ ਅੰਬਾਨੀ ਦੀਆਂ ਕਈ ਸਮੂਹ ਕੰਪਨੀਆਂ ਵੱਲੋਂ ਕਥਿਤ ਵਿੱਤੀ ਬੇਨਿਯਮੀਆਂ ਅਤੇ ਸਮੂਹਿਕ ਕਰਜ਼ੇ ਦੇ 17,000 ਕਰੋੜ ਰੁਪਏ ਤੋਂ ਵੱਧ ਦੇ ‘ਡਾਇਵਰਸ਼ਨ’ ਨਾਲ ਸਬੰਧਤ ਹੈ।

Advertisement
Tags :
#AnilAmbaniED#EDSummons#FinancialIrregularities#LoanDiversion#LoanFraudProbe#PMLACase#RelianceGroupScamMoneyLaundering