ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Naidu's brother passes away ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਭਰਾ ਦਾ ਦੇਹਾਂਤ

ਹੈਦਰਾਬਾਦ, 16 ਨਵੰਬਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਛੋਟੇ ਭਰਾ ਅਤੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸਾਬਕਾ ਵਿਧਾਇਕ ਐੱਨ ਰਾਮਮੂਰਤੀ ਨਾਇਡੂ (72) ਦਾ ਅੱਜ ਇੱਥੋਂ ਦੇ ਇਕ ਨਿੱਜੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਹਸਪਤਾਲ ਨੇ...
ਐੱਨ ਰਾਮਮੂਰਤੀ ਨਾਇਡੂ ਦੀ ਫਾਈਲ ਫੋਟੋ।
Advertisement

ਹੈਦਰਾਬਾਦ, 16 ਨਵੰਬਰ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਛੋਟੇ ਭਰਾ ਅਤੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸਾਬਕਾ ਵਿਧਾਇਕ ਐੱਨ ਰਾਮਮੂਰਤੀ ਨਾਇਡੂ (72) ਦਾ ਅੱਜ ਇੱਥੋਂ ਦੇ ਇਕ ਨਿੱਜੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਹਸਪਤਾਲ ਨੇ ਇਹ ਜਾਣਕਾਰੀ ਦਿੱਤੀ।

Advertisement

ਹਸਪਤਾਲ ਨੇ ਇਕ ਬੁਲੈਟਨ ਵਿੱਚ ਦੱਸਿਆ ਕਿ ਰਾਮਮੂਰਤੀ ਨਾਇਡੂ ਨੂੰ ਦਿਲ ਦੇ ਦੌਰੇ ਤੋਂ ਬਾਅਦ 14 ਨਵੰਬਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੇ ਅੱਜ ਦੁਪਹਿਰ 12.45 ਵਜੇ ਆਖ਼ਰੀ ਸਾਹ ਲਏ। ਹਸਪਤਾਲ ਨੇ ਕਿਹਾ ਕਿ ਉਹ ਸਾਹ ਸਬੰਧੀ ਸਮੱਸਿਆ ਪੇਸ਼ ਆਉਣ ਤੋਂ ਬਾਅਦ ਵੈਂਟੀਲੇਟਰ ’ਤੇ ਸਨ।

ਰਾਮਮੂਰਤੀ ਨਾਇਡੂ 1994 ਤੋਂ 1999 ਤੱਕ ਆਂਧਰਾ ਪ੍ਰਦੇਸ਼ ਦੇ ਚੰਦਰਗਿਰੀ ਤੋਂ ਵਿਧਾਇਕ ਰਹੇ। ਉਨ੍ਹਾਂ ਦਾ ਪੁੱਤਰ ਨਾਰਾ ਰੋਹਿਤ ਇਕ ਮਸ਼ਹੂਰ ਤੇਲਗੂ ਅਦਾਕਾਰ ਹੈ। ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਰਾਮਮੂਰਤੀ ਨਾਇਡੂ ਦੇ ਦੇਹਾਂਤ ’ਤੇ ਅਫ਼ਸੋਸ ਜ਼ਾਹਿਰ ਕੀਤਾ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ। -ਪੀਟੀਆਈ

Advertisement