ਅਮਿਤ ਸ਼ਾਹ ਅਹਿਮਦਾਬਾਦ ਵਿੱਚ ਮਨਾਉਣਗੇ ਗੁਜਰਾਤੀ ਨਵਾਂ ਸਾਲ: ਭਾਜਪਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਗੁਜਰਾਤੀ ਨਵੇਂ ਸਾਲ ਦੇ ਪਹਿਲੇ ਦਿਨ ਅਹਿਮਦਾਬਾਦ ਸਥਿਤ ਆਪਣੀ ਰਿਹਾਇਸ਼ ’ਤੇ ਜਾਣਗੇ ਅਤੇ ਉੱਥੇ ਹੀ ਨਵਾਂ ਸਾਲ ਮਨਾਉਂਣਗੇ। ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ, ਸ਼ਾਹ, ਦੀਵਾਲੀ ਲਈ ਆਪਣੇ ਗ੍ਰਹਿ ਸੂਬੇ ਦੇ ਦੌਰੇ ਦੌਰਾਨ,...
Advertisement
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਗੁਜਰਾਤੀ ਨਵੇਂ ਸਾਲ ਦੇ ਪਹਿਲੇ ਦਿਨ ਅਹਿਮਦਾਬਾਦ ਸਥਿਤ ਆਪਣੀ ਰਿਹਾਇਸ਼ ’ਤੇ ਜਾਣਗੇ ਅਤੇ ਉੱਥੇ ਹੀ ਨਵਾਂ ਸਾਲ ਮਨਾਉਂਣਗੇ।
ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ, ਸ਼ਾਹ, ਦੀਵਾਲੀ ਲਈ ਆਪਣੇ ਗ੍ਰਹਿ ਸੂਬੇ ਦੇ ਦੌਰੇ ਦੌਰਾਨ, ਵੀਰਵਾਰ ਨੂੰ ਮੁੱਖ ਮੰਤਰੀ ਭੂਪੇਂਦਰ ਪਟੇਲ ਦੇ ਨਾਲ ਜਨਤਕ ਸਮਾਗਮਾਂ ਵਿੱਚ ਹਿੱਸਾ ਲੈਣਗੇ।
Advertisement
ਸ਼ਾਹ ਬੁੱਧਵਾਰ ਸਵੇਰੇ ਆਪਣੇ ਜਨਮਦਿਨ ਦੇ ਨਾਲ-ਨਾਲ ਆਪਣੇ ਘਰ ’ਤੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਗੇ।
ਦੱਸ ਦਈਏ ਕਿ ਗੁਜਰਾਤ ਵਿੱਚ ਨਵਾਂ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਸ਼ੁਰੂ ਹੁੰਦਾ ਹੈ।
ਭਾਜਪਾ ਦੇ ਅਨੁਸਾਰ ਆਪਣੀ ਗੁਜਰਾਤ ਫੇਰੀ ਦੌਰਾਨ ਸ਼ਾਹ 23 ਅਕਤੂਬਰ ਨੂੰ ਮੁੱਖ ਮੰਤਰੀ ਦੇ ਨਾਲ ਗਾਂਧੀਨਗਰ ਵਿੱਚ ਨਵੇਂ ਬਣੇ ਵਿਧਾਇਕ ਕੁਆਰਟਰਾਂ ਅਤੇ ਇੱਕ ਸੜਕ ਪ੍ਰੋਜੈਕਟ ਦਾ ਉਦਘਾਟਨ ਕਰਨ ਦੀ ਸੰਭਾਵਨਾ ਹੈ।
Advertisement