ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰੀਕਾ: ਮੰਦਰ ਵਿਚ ਤੋੜ-ਭੰਨ ਕਰ ਕੇ ਲਿਖੇ ਹਿੰਦੂ ਵਿਰੋਧੀ ਨਾਅਰੇ

ਵਾਸ਼ਿੰਗਟਨ, 26 ਸਤੰਬਰ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਨਾਮਾਲੂਮ ਗ਼ੈਰਸਮਾਜੀ ਅਨਸਰਾਂ ਨੇ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਬੀਏਪੀਐੱਸ ਮੰਦਰ ਵਿਚ ਤੋੜ ਭੰਨ ਕੀਤੀ ਅਤੇ ਉਸਦੀਆਂ ਕੰਧਾਂ ਉਤੇ ‘ਹਿੰਦੂਓ ਵਾਪਸ ਜਾਓ’ ਦੇ ਨਾਅਰੇ ਲਿਖ ਦਿੱਤੇ। ਮੰਦਰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਸ਼ਾਂਤੀ...
Photo 'x' BAPS Public Affairs
Advertisement

ਵਾਸ਼ਿੰਗਟਨ, 26 ਸਤੰਬਰ

ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਨਾਮਾਲੂਮ ਗ਼ੈਰਸਮਾਜੀ ਅਨਸਰਾਂ ਨੇ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਬੀਏਪੀਐੱਸ ਮੰਦਰ ਵਿਚ ਤੋੜ ਭੰਨ ਕੀਤੀ ਅਤੇ ਉਸਦੀਆਂ ਕੰਧਾਂ ਉਤੇ ‘ਹਿੰਦੂਓ ਵਾਪਸ ਜਾਓ’ ਦੇ ਨਾਅਰੇ ਲਿਖ ਦਿੱਤੇ। ਮੰਦਰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਸ਼ਾਂਤੀ ਦੀ ਪ੍ਰਾਰਥਨਾ ਦੇ ਨਾਲ ਨਫ਼ਰਤ ਦੇ ਖ਼ਿਲਾਫ਼ ਇਕਜੁੱਟ ਹਾਂ। ਇਸ ਸਬੰਧੀ ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਨਫ਼ਰਤ ਦੀ ਨਿੰਦਾ ਦੇ ਪ੍ਰਤੀ ਅਸੀਂ ਦ੍ਰਿੜ੍ਹ ਹਾਂ ਪਰ ਇਸ ਘਟਨਾ ਨਾਲ ਸਾਨੂੰ ਗਹਿਰਾ ਦੁੱਖ ਲੱਗਿਆ ਹੈ।

Advertisement

ਜ਼ਿਕਰਯੋਗ ਹੈ ਕਿ ਮੰਦਰ ਵਿਚ ਤੋੜ ਭੰਨ ਦੀ ਇਹ ਘਟਨਾ ਇਕ ਮਹੀਨੇ ਵਿਚ ਦੂਜੀ ਵਾਰ ਵਾਪਰੀ ਹੈ। ਇਸ ਸੰਬਧੀ ਭਾਰਤੀ ਅਮਰੀਕੀ ਕਾਰੋਬਾਰੀ ਅਜੈ ਜੈਨ ਨੇ ਐੱਫਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਸਾਰੇ ਮੰਦਰਾਂ ਦੀ ਸੁਰੱਖਿਆ ਵਧਾਉਣੀ ਚਾਹੀਦੀ ਹੈ ਅਤੇ ਉਪਲਭਧ ਉਪਾਵਾਂ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ।

ਬੀਏਪੀਐੱਸ ਦਾ ਮੁੱਖ ਦਫ਼ਤਰ ਗੁਜਰਾਤ ਵਿਚ ਸਥਿਤ ਹੈ ਅਤੇ 'ਉਤਰੀ ਅਮਰੀਕਾ' ਵਿੱਚ ਇਸ ਦੇ ਪ੍ਰਬੰਧਨ ਹੇਠ 100 ਤੋਂ ਵੱਧ ਮੰਦਰ ਅਤੇ ਕੇਂਦਰ ਹਨ। ਪਿਛਲੇ ਸਾਲ ਇਸ ਨੇ ਸਭ ਤੋਂ ਵੱਡੇ ਹਿੰਦੂ ਮੰਦਰ ਦੀ ਸ਼ੁਰੂਆਤ ਕੀਤੀ ਹੈ। -ਪੀਟੀਆਈ

Advertisement