ਅਮਰੀਕਾ: ਚੰਦ ਦਾ ਚੱਕਰ ਲਾਉਣ ਦੇ ਮਿਸ਼ਨ ’ਤੇ ਜਾਣ ਵਾਲੇ ਪੁਲਾੜ ਯਾਤਰੀਆਂ ਨੂੰ ਮਿਲੇ ਬਾਇਡਨ
                    ਵਾਸ਼ਿੰਗਟਨ, 15 ਦਸੰਬਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਵ੍ਹਾਈਟ ਹਾਊਸ 'ਚ ਚੰਦ ਦੇ ਚੱਕਰ ਲਗਾਉਣ ਦੇ ਮਿਸ਼ਨ ’ਤੇ ਜਾ ਰਹੇ ਚਾਰ ਪੁਲਾੜ ਯਾਤਰੀਆਂ ਦੀ ਟੀਮ ਨਾਲ ਮੁਲਾਕਾਤ ਕੀਤੀ। ਇਹ 50 ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਚੰਦ...
                
        
        
    
                 Advertisement 
                
 
            
        ਵਾਸ਼ਿੰਗਟਨ, 15 ਦਸੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਵ੍ਹਾਈਟ ਹਾਊਸ 'ਚ ਚੰਦ ਦੇ ਚੱਕਰ ਲਗਾਉਣ ਦੇ ਮਿਸ਼ਨ ’ਤੇ ਜਾ ਰਹੇ ਚਾਰ ਪੁਲਾੜ ਯਾਤਰੀਆਂ ਦੀ ਟੀਮ ਨਾਲ ਮੁਲਾਕਾਤ ਕੀਤੀ। ਇਹ 50 ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਚੰਦ ਦੇ ਨੇੜੇ ਕਿਸੇ ਦਲ ਨੂੰ ਭੇਜੇਗਾ। ਇਸ ਤੋਂ ਇਲਾਵਾ ਅਪੋਲੋ ਮਿਸ਼ਨ ਦੌਰਾਨ ਚੰਦ ਤੋਂ ਇਕੱਠੇ ਕੀਤੇ ਪੱਥਰ ਨੂੰ ਵੀ ਓਵਲ ਦਫ਼ਤਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਇਸ ਆਰਟੇਮਿਸ-2 ਦੇ ਚਾਲਕ ਦਲ ਵਿੱਚ ਤਿੰਨ ਅਮਰੀਕੀ ਅਤੇ ਇੱਕ ਕੈਨੇਡੀਅਨ ਪੁਲਾੜ ਯਾਤਰੀ ਸ਼ਾਮਲ ਹੋਣਗੇ।
                 Advertisement 
                
 
            
        
                 Advertisement 
                
 
            
         
 
             
            