ਤੇਲ ਖੇਤਰ ਨਾਲ ਸਬੰਧਤ ਸੋਧ ਬਿੱਲ ਰਾਜ ਸਭਾ ’ਚ ਪਾਸ
ਨਵੀਂ ਦਿੱਲੀ: ਤੇਲ ਅਤੇ ਗੈਸ ਦੀ ਖੋਜ ਤੇ ਉਤਪਾਦਨ ਨੂੰ ਕੰਟਰੋਲ ਕਰਨ ਵਾਲੇ ਮੌਜੂਦਾ ਕਾਨੂੰਨ ’ਚ ਸੋਧ ਤੇ ਇਸ ਖੇਤਰ ’ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ‘ਆਇਲ ਫੀਲਡ (ਰੈਗੁਲੇਸ਼ਨ ਐਂਡ ਡਿਵੈਲਪਮੈਂਟ)’ ਸੋਧ ਬਿੱਲ, 2024 ਨੂੰ ਅੱਜ ਰਾਜ ਸਭਾ ਦੀ ਮਨਜ਼ੂਰੀ...
Advertisement
ਨਵੀਂ ਦਿੱਲੀ:
ਤੇਲ ਅਤੇ ਗੈਸ ਦੀ ਖੋਜ ਤੇ ਉਤਪਾਦਨ ਨੂੰ ਕੰਟਰੋਲ ਕਰਨ ਵਾਲੇ ਮੌਜੂਦਾ ਕਾਨੂੰਨ ’ਚ ਸੋਧ ਤੇ ਇਸ ਖੇਤਰ ’ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ‘ਆਇਲ ਫੀਲਡ (ਰੈਗੁਲੇਸ਼ਨ ਐਂਡ ਡਿਵੈਲਪਮੈਂਟ)’ ਸੋਧ ਬਿੱਲ, 2024 ਨੂੰ ਅੱਜ ਰਾਜ ਸਭਾ ਦੀ ਮਨਜ਼ੂਰੀ ਮਿਲ ਗਈ ਹੈ। ਇਸ ਸਾਲ ਅਗਸਤ ’ਚ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਇਸ ਬਿੱਲ ਨੂੰ ਚਰਚਾ ਤੋਂ ਬਾਅਦ ਜੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਰਾਜ ਸਭਾ ’ਚੋਂ ਬਿੱਲ ਪਾਸ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਅਹਿਮ ਬਿੱਲ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਇਹ ਇੱਕ ਮਹੱਤਵਪੂਰਨ ਕਾਨੂੰਨ ਹੈ ਜੋ ਊਰਜਾ ਖੇਤਰ ਨੂੰ ਹੁਲਾਰਾ ਦੇਵੇਗਾ ਅਤੇ ਖੁਸ਼ਹਾਲ ਭਾਰਤ ’ਚ ਵੀ ਯੋਗਦਾਨ ਪਾਵੇਗਾ।’ -ਪੀਟੀਆਈ
Advertisement
Advertisement