ਅਮੀਰਾਂ ਦੀ ਸੂਚੀ ’ਚ ਅੰਬਾਨੀ ਪਰਿਵਾਰ ਪਹਿਲੇ ਸਥਾਨ ’ਤੇ
ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਅੰਬਾਨੀ ਪਰਿਵਾਰ 28 ਲੱਖ ਕਰੋੜ ਰੁਪਏ ਦੀ ਕੁੱਲ ਸੰਪਤੀ ਨਾਲ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਪਰਿਵਾਰਾਂ ਵਿਚੋਂ ਪਹਿਲੇ ਸਥਾਨ ’ਤੇ ਹੈ ਜਦਕਿ ਅਡਾਨੀ ਪਰਿਵਾਰ 14.01 ਲੱਖ ਕਰੋੜ ਰੁਪਏ ਦੀ ਕੁੱਲ ਸੰਪਤੀ ਨਾਲ ਦੂਜੇ...
Advertisement
ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਅੰਬਾਨੀ ਪਰਿਵਾਰ 28 ਲੱਖ ਕਰੋੜ ਰੁਪਏ ਦੀ ਕੁੱਲ ਸੰਪਤੀ ਨਾਲ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਪਰਿਵਾਰਾਂ ਵਿਚੋਂ ਪਹਿਲੇ ਸਥਾਨ ’ਤੇ ਹੈ ਜਦਕਿ ਅਡਾਨੀ ਪਰਿਵਾਰ 14.01 ਲੱਖ ਕਰੋੜ ਰੁਪਏ ਦੀ ਕੁੱਲ ਸੰਪਤੀ ਨਾਲ ਦੂਜੇ ਸਥਾਨ ’ਤੇ ਹੈ। ਸੋਧ ਤੇ ਰੈਂਕਿੰਗ ਫਰਮ ਹੁਰੂਨ ਨੇ ਬਰਕਲੇਜ਼ ਨਾਲ ਮਿਲ ਕੇ ਕਾਰੋਬਾਰੀ ਘਰਾਣਿਆਂ ਦੀ ਸੰਪਤੀ ਵਿੱਚ ਪਿਛਲੇ ਇੱਕ ਸਾਲ ਵਿੱਚ ਆਈ ਤਬਦੀਲੀ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਅਨੁਸਾਰ ਦੇਸ਼ ਦੇ 300 ਸਭ ਤੋਂ ਵੱਧ ਅਮੀਰ ਪਰਿਵਾਰਾਂ ਦੀ ਕੁੱਲ ਸੰਪਤੀ 140 ਲੱਖ ਕਰੋੜ ਰੁਪਏ (1.6 ਲੱਖ ਕਰੋੜ ਡਾਲਰ) ਤੋਂ ਵੱਧ ਹੈ ਜੋ ਦੇਸ਼ ਦੇ ਜੀਡੀਪੀ ਦਾ 40 ਫੀਸਦੀ ਹੈ। ਇਕੱਲੇ ਅੰਬਾਨੀ ਪਰਿਵਾਰ ਦੀ ਸੰਪਤੀ ਹੀ ਦੇਸ਼ ਦੀ ਜੀਡੀਪੀ ਦੇ 12 ਫੀਸਦੀ ਦੇ ਬਰਾਬਰ ਹੈ।
Advertisement
Advertisement