ਅਖਿਲੇਸ਼ ਵੱਲੋਂ ਦੇਸ਼ ਵਿੱਚ ਹੋਰ ਮਿਲਟਰੀ ਸਕੂਲ ਸਥਾਪਤ ਕਰਨ ਦੀ ਵਕਾਲਤ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਦੇਸ਼ ਦੀਆਂ ਅਹਿਮ ਥਾਵਾਂ ’ਤੇ ਹੋਰ ਮਿਲਟਰੀ ਸਕੂਲ ਸਥਾਪਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਦਾਰੇ ਬਿਨਾਂ ਕਿਸੇ ਨੁਕਸਾਨ ਦੇ ਕੌਮੀ ਸੁਰੱਖਿਆ ਦੀ ਰਾਖੀ ਕਰਨ ਦੇ ਸਮਰੱਥ ਅਧਿਕਾਰੀ ਪੈਦਾ...
Advertisement
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਦੇਸ਼ ਦੀਆਂ ਅਹਿਮ ਥਾਵਾਂ ’ਤੇ ਹੋਰ ਮਿਲਟਰੀ ਸਕੂਲ ਸਥਾਪਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਦਾਰੇ ਬਿਨਾਂ ਕਿਸੇ ਨੁਕਸਾਨ ਦੇ ਕੌਮੀ ਸੁਰੱਖਿਆ ਦੀ ਰਾਖੀ ਕਰਨ ਦੇ ਸਮਰੱਥ ਅਧਿਕਾਰੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਧੌਲਪੁਰ ਮਿਲਟਰੀ ਸਕੂਲ ਦੇ ਸਾਬਕਾ ਵਿਦਿਆਰਥੀ ਅਖਿਲੇਸ਼ ਯਾਦਵ ਨੇ ਇਸ ਵਿਦਿਅਕ ਸੰਸਥਾ ਦੇ 100 ਸਾਲ ਪੂਰੇ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਐਕਸ ’ਤੇ ਕਿਹਾ, ‘ਇਹ ਸਤਿਕਾਰਯੋਗ ਸੰਸਥਾ ਹੈ, ਜਿੱਥੇ ਮੈਂ ਸੱਚੀ ਦੇਸ਼ਭਗਤੀ, ਅਨੁਸ਼ਾਸਨ, ਭਾਈਚਾਰਾ ਅਤੇ ਸੰਤੁਲਿਤ ਜੀਵਨ ਸ਼ੈਲੀ ਦਾ ਸਾਰ ਸਿੱਖਿਆ। ਇੱਥੋਂ ਸਿੱਖੇ ਸਬਕ ਨੇ ਮੇਰੇ ਨਿੱਜੀ ਅਤੇ ਜਨਤਕ ਜੀਵਨ ’ਤੇ ਅਮਿੱਟ ਛਾਪ ਛੱਡੀ।’ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਸਾਡੇ ਦੇਸ਼ ਦੀਆਂ ਸਰਹੱਦਾਂ ਬਹੁਤ ਸੰਵੇਦਨਸ਼ੀਲ ਹਨ ਅਸੀਂ ਰਣਨੀਤੀ ਪੱਖੋਂ ਅਹਿਮ ਥਾਵਾਂ ’ਤੇ ਹੋਰ ਮਿਲਟਰੀ ਸਕੂਲ ਸਥਾਪਤ ਕਰਨ ਦੀ ਜ਼ੋਰਦਾਰ ਵਕਾਲਤ ਕਰਦੇ ਹਾਂ।’
Advertisement
Advertisement