ਅਜੀਤ ਪਵਾਰ ਦੇ ਸ਼ਿੰਦੇ ਸਰਕਾਰ ’ਚ ਸ਼ਾਮਲ ਹੋਣ ਨਾਲ ਵਿਕਾਸ ਦਾ ‘ਤ੍ਰਿਸ਼ੂਲ’ ਬਣਿਆ: ਫੜਨਵੀਸ
ਗੜ੍ਹਚਿਰੌਲੀ, 8 ਜੁਲਾਈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਐੱਨਸੀਪੀ ਆਗੂ ਅਜੀਤ ਪਵਾਰ ਦੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਗੱਠਜੋੜ ਵਿੱਚ ਉਪ ਮੁੱਖ ਮੰਤਰੀ ਵਜੋਂ ਸ਼ਾਮਲ ਹੋਣ ਨਾਲ ਹੁਣ ਸਰਕਾਰ ਵਿਕਾਸ ਦਾ ‘ਤ੍ਰਿਸ਼ੂਲ’ ਬਣ ਗਈ...
Advertisement
ਗੜ੍ਹਚਿਰੌਲੀ, 8 ਜੁਲਾਈ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਐੱਨਸੀਪੀ ਆਗੂ ਅਜੀਤ ਪਵਾਰ ਦੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਗੱਠਜੋੜ ਵਿੱਚ ਉਪ ਮੁੱਖ ਮੰਤਰੀ ਵਜੋਂ ਸ਼ਾਮਲ ਹੋਣ ਨਾਲ ਹੁਣ ਸਰਕਾਰ ਵਿਕਾਸ ਦਾ ‘ਤ੍ਰਿਸ਼ੂਲ’ ਬਣ ਗਈ ਹੈ, ਜੋ ਕਿ ਗਰੀਬੀ ਤੇ ਸੂਬੇ ਦੇ ਪੱਛੜੇਪਨ ਨੂੰ ਖ਼ਤਮ ਕਰ ਦੇਵੇਗੀ। ਉਹ ਸੂਬੇ ਦੇ ਜ਼ਿਲ੍ਹਾ ਗੜ੍ਹਚਿਰੌਲੀ ਵਿੱਚ ‘ਸ਼ਾਸਨ ਆਪਲਿਆ ਦਾਰੀ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
Advertisement
ਉਨ੍ਹਾਂ ਕਿਹਾ, ‘‘ਪਿਛਲੇ ਇਕ ਸਾਲ ਤੋਂ ਮੁੱਖ ਤੰਤਰੀ ਏਕਨਾਥ ਸ਼ਿੰਦੇੇ ਅਤੇ ਮੈਂ ਮਿਲ ਕੇ ਕੰਮ ਕਰ ਰਹੇ ਹਾਂ ਪਰ ਹੁਣ ਅਜੀਤ ਪਵਾਰ ਦੇ ਸਰਕਾਰ ਵਿੱਚ ਸ਼ਾਮਲ ਹੋਣ ਨਾਲ ਵਿਕਾਸ ਦਾ ਤ੍ਰਿਸ਼ੂਲ ਤਿਆਰ ਹੋ ਗਿਆ ਹੈ ਜੋ ਕਿ ਸੂਬੇ ਤੋਂ ਗਰੀਬੀ ਅਤੇ ਪੱਛੜਾਪਨ ਦੂਰ ਕਰੇਗਾ। ਇਹ ਤ੍ਰਿਸ਼ੂਲ ਭਗਵਾਨ ਸ਼ਿਵ ਦੀ ਤੀਜੀ ਅੱਖ ਵਾਂਗ ਹੈ ਜੋ ਕਿ ਆਮ ਆਦਮੀ ਖ਼ਿਲਾਫ਼ ਕੰਮ ਕਰਨ ਵਾਲਿਆਂ ਨੂੰ ਭਸਮ ਕਰ ਦੇਵੇਗਾ।’’ -ਪੀਟੀਆਈ
Advertisement