ਅਜੀਤ ਪਵਾਰ ਵੀ ਬਣ ਸਕਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ: ਭੁਜਬਲ
ਮੁੰਬਈ, 24 ਨਵੰਬਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਨਾਂ ਬਾਰੇ ਬਣੇ ਰਹੱਸ ਵਿਚਾਲੇ ਐੱਨਸੀਪੀ ਆਗੂ ਛਗਨ ਭੁਜਬਲ ਨੇ ਅੱਜ ਇਸ ਅਹੁਦੇ ਲਈ ਪਾਰਟੀ ਮੁਖੀ ਅਜੀਤ ਪਵਾਰ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ, ‘ਤਿੰਨੇ ਪਾਰਟੀਆਂ ਮਿਲ ਕੇ ਬੈਠਣਗੀਆਂ ਅਤੇ ਤੈਅ ਕਰਨਗੀਆਂ...
Advertisement
ਮੁੰਬਈ, 24 ਨਵੰਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਨਾਂ ਬਾਰੇ ਬਣੇ ਰਹੱਸ ਵਿਚਾਲੇ ਐੱਨਸੀਪੀ ਆਗੂ ਛਗਨ ਭੁਜਬਲ ਨੇ ਅੱਜ ਇਸ ਅਹੁਦੇ ਲਈ ਪਾਰਟੀ ਮੁਖੀ ਅਜੀਤ ਪਵਾਰ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ, ‘ਤਿੰਨੇ ਪਾਰਟੀਆਂ ਮਿਲ ਕੇ ਬੈਠਣਗੀਆਂ ਅਤੇ ਤੈਅ ਕਰਨਗੀਆਂ ਕਿ ਸਾਡਾ ਨੇਤਾ ਕੌਣ ਹੋਵੇਗਾ। ਅਜੀਤ ਪਵਾਰ ਵੀ ਮੁੱਖ ਮੰਤਰੀ ਬਣ ਸਕਦੇ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ ਬਹੁਤ ਚੰਗਾ ਹੈ।’ ਉਨ੍ਹਾਂ ਕਿਹਾ, ‘ਅੱਜ ਸਾਡੇ ਸਾਰੇ ਵਿਧਾਇਕ ਮੀਟਿੰਗ ’ਚ ਆਏ ਸਨ। ਕਈ ਵਿਧਾਨ ਪਰਿਸ਼ਦ ਮੈਂਬਰ ਵੀ ਆਏ ਅਤੇ ਸਾਰਿਆਂ ਨੇ ਤੈਅ ਕੀਤਾ ਕਿ ਅਜੀਤ ਪਵਾਰ ਵਿਧਾਨ ਸਭਾ ’ਚ ਸਾਡੀ ਅਗਵਾਈ ਕਰਨਗੇ ਪਰ ਮੁੱਖ ਮੰਤਰੀ ਕੌਣ ਹੋਵੇਗਾ ਇਹ ਅਸੀਂ ਤਿੰਨੇ ਪਾਰਟੀਆਂ ਮਿਲ ਕੇ ਤੈਅ ਕਰਾਂਗੀਆਂ।’ -ਏਐੱਨਆਈ
Advertisement
Advertisement