ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੱਧ ਪ੍ਰਦੇਸ਼ ਦੇ ਗੁਨਾ ’ਚ ਹਵਾਈ ਜਹਾਜ਼ ਨੂੰ ਹਾਦਸਾ, ਦੋ ਪਾਇਲਟ ਜ਼ਖ਼ਮੀ

ਗੁਨਾ, 11 ਅਗਸਤ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ’ਚ ਇੱਕ ਹਵਾਈ ਪੱਟੀ ’ਤੇ ਨਿੱਜੀ ਹਵਾਬਾਜ਼ੀ ਅਕਾਦਮੀ ਦਾ ਸਿਖਲਾਈਯਾਫ਼ਤਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਦੋ ਪਾਇਲਟ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਪਛਾਣ ਵੀ ਚੰਦਰ ਠਾਕੁਰ...
Advertisement

ਗੁਨਾ, 11 ਅਗਸਤ

ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ’ਚ ਇੱਕ ਹਵਾਈ ਪੱਟੀ ’ਤੇ ਨਿੱਜੀ ਹਵਾਬਾਜ਼ੀ ਅਕਾਦਮੀ ਦਾ ਸਿਖਲਾਈਯਾਫ਼ਤਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਦੋ ਪਾਇਲਟ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਪਛਾਣ ਵੀ ਚੰਦਰ ਠਾਕੁਰ ਤੇ ਨਾਗੇਸ਼ ਕੁਮਾਰ ਵਜੋਂ ਹੋਈ ਹੈ। ਇਹ ਦੋਵੇਂ ਹੈਦਰਾਬਾਦ ਦੇ ਰਹਿਣ ਵਾਲੇ ਹਨ।

Advertisement

ਹਵਾਬਾਜ਼ੀ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। ਗੁਨਾ ਛਾਉਣੀ ਥਾਣੇ ਦੇ ਇੰਚਾਰਜ ਦਿਲੀਪ ਰਾਜੋਰੀਆ ਨੇ ਦੱਸਿਆ ਕਿ ਦੋ ਸੀਟ ਵਾਲਾ ਸੇਸਨਾ 152 ਜਹਾਜ਼ ਬਾਅਦ ਦੁਪਹਿਰ ਤਕਰੀਬਨ ਡੇਢ ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਅਜਿਹਾ ਖਦਸ਼ਾ ਹੈ ਕਿ ਇੰਜਣ ’ਚ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਤੋਂ ਪਹਿਲਾਂ ਜਹਾਜ਼ ਨੇ ਤਕਰੀਬਨ 40 ਮਿੰਟ ਤੱਕ ਉਡਾਣ ਭਰੀ ਸੀ।

ਉਨ੍ਹਾਂ ਦੱਸਿਆ ਕਿ ਜਹਾਜ਼ ’ਚ ਸਵਾਰ ਦੋ ਪਾਇਲਟਾਂ ਦੇ ਸੱਟਾਂ ਵੱਜੀਆਂ ਹਨ ਪਰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਹਾਜ਼ ਜਾਂਚ ਤੇ ਰੱਖ-ਰਖਾਅ ਲਈ ਕੁਝ ਦਿਨ ਪਹਿਲਾਂ ਇੱਥੇ ਲਿਆਂਦਾ ਗਿਆ ਸੀ। -ਪੀਟੀਆਈ

Advertisement
Show comments