ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਅਰ ਇੰਡੀਆ ਦੀ ਤਿਰੂਵਨੰਤਪੁਰਮ-ਦਿੱਲੀ ਉਡਾਣ ਤਕਨੀਕੀ ਨੁਕਸ ਕਰਕੇ ਚੇਨੱਈ ਮੋੜੀ, ਵੇਣੂਗੋਪਾਲ ਦਾ ਦਾਅਵਾ ‘ਭਿਆਨਕ ਦੁਖਾਂਤ’ ਦੇ ਬਹੁਤ ਨੇੜੇ ਸੀ

ਦੋ ਘੰਟੇ ਹਵਾ ’ਚ ਗੇੜੇ ਲਾਉਂਦਾ ਰਿਹਾ ਜਹਾਜ਼; ਫਲਾਈਟ ’ਚ ਕਈ ਸੰਸਦ ਮੈਂਬਰ ਤੇ ਯਾਤਰੀ ਸਵਾਰ ਸਨ
Advertisement

ਸੀਨੀਅਰ ਕਾਂਗਰਸ ਆਗੂ ਤੇ ਸੰਸਦ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਕੇਸੀ ਵੇਣੂਗੋਪਾਲ ਨੇ ਦਾਅਵਾ ਕੀਤਾ ਹੈ ਕਿ ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਜਿਸ ਵਿਚ ਉਹ ਖੁ਼ਦ ਤੇ ਕਈ ਹੋਰ ਸੰਸਦ ਮੈਂਬਰ ਸਵਾਰ ਸਨ, ਇਕ ਭਿਆਨਕ ਤੇ ਵੱਡੇ ਦੁਖਾਂਤ ਤੋਂ ਬਹੁਤੇ ਨੇੜੇ ਸੀ। ਉਧਰ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਏਅਰ ਇੰਡੀਆ ਦੀ ਉਡਾਣ ਏਆਈ2455, ਜੋ ਤਿਰੂਵਨੰਤਪੁਰਮ ਤੋਂ ਦਿੱਲੀ ਜਾ ਰਹੀ ਸੀ, ਨੂੰ ਐਤਵਾਰੀ ਸ਼ਾਮੀਂ ਤਕਨੀਕੀ ਨੁਕਸ ਕਰਕੇ ਚੇਨੱਈ ਵੱਲ ਮੋੜ ਦਿੱਤਾ ਗਿਆ।

ਵੇਣੂਗੋਪਾਲ ਨੇ ਐਤਵਾਰ ਰਾਤੀਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਏਅਰ ਇੰਡੀਆ ਦੀ ਤ੍ਰਿਵੇਂਦਰਮ ਤੋਂ ਦਿੱਲੀ ਜਾ ਰਹੀ ਫਲਾਈਟ ਏਆਈ2455 ਜਿਸ ਵਿਚ ਮੈਂ ਖ਼ੁਦ, ਕਈ ਸੰਸਦ ਮੈਂਬਰ ਤੇ ਸੈਂਕੜੇ ਯਾਤਰੀ ਸਵਾਰ ਸਨ, ਅੱਜ ਇਕ ਭਿਆਨਕ ਤੇ ਵੱਡੇ ਦੁਖਾਂਤ ਤੋਂ ਵਾਲ ਵਾਲ ਬਚੀ ਹੈ।’’ ਉਨ੍ਹਾਂ ਕਿਹਾ, ‘‘ਰਵਾਨਗੀ ਵਿਚ ਦੇਰੀ ਨਾਲ ਸ਼ੁਰੂ ਹੋਇਆ ਇਹ ਸਫ਼ਰ ਦੁਖਦਾਈ ਯਾਤਰਾ ਵਿੱਚ ਬਦਲ ਗਿਆ। ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਸਾਨੂੰ ਬੇਮਿਸਾਲ ਗੜਬੜ ਦਾ ਸਾਹਮਣਾ ਕਰਨਾ ਪਿਆ। ਕਰੀਬ ਇੱਕ ਘੰਟੇ ਬਾਅਦ ਕੈਪਟਨ ਨੇ ਫਲਾਈਟ ਸਿਗਨਲ ਵਿੱਚ ਖਰਾਬੀ ਦਾ ਐਲਾਨ ਕੀਤਾ ਅਤੇ (ਜਹਾਜ਼) ਚੇਨਈ ਵੱਲ ਮੋੜ ਦਿੱਤਾ...।’’

Advertisement

ਕਾਂਗਰਸ ਆਗੂ ਨੇ ਕਿਹਾ, ‘‘ਕਰੀਬ ਦੋ ਘੰਟੇ ਤੱਕ, ਅਸੀਂ ਹਵਾਈ ਅੱਡੇ ਦੇ ਆਲੇ-ਦੁਆਲੇ ਲੈਂਡਿੰਗ ਲਈ ਕਲੀਅਰੈਂਸ ਦੀ ਉਡੀਕ ਕਰਦੇ ਰਹੇ...ਜਦੋਂ ਤੱਕ ਸਾਡੀ ਪਹਿਲੀ ਕੋਸ਼ਿਸ਼ ਦੌਰਾਨ ਇੱਕ ਦਿਲ ਦਹਿਲਾ ਦੇਣ ਵਾਲਾ ਪਲ ਨਹੀਂ ਆਇਆ। ਦੱਸਿਆ ਜਾਂਦਾ ਹੈ ਕਿ ਇੱਕ ਹੋਰ ਜਹਾਜ਼ ਕਥਿਤ ਤੌਰ ’ਤੇ ਉਸੇ ਰਨਵੇਅ ਉੱਤੇ ਸੀ। ਉਨ੍ਹਾਂ ਦੋ ਮਿੰਟਾਂ ਵਿੱਚ, ਕੈਪਟਨ ਦੇ ਫੌਰੀ ਜਹਾਜ਼ ਉੱਪਰ ਖਿੱਚਣ ਦੇ ਫੈਸਲੇ ਨੇ ਜਹਾਜ਼ ਵਿੱਚ ਸਵਾਰ ਹਰ ਕਿਸੇ ਦੀ ਜਾਨ ਬਚਾਈ। ਦੂਜੀ ਕੋਸ਼ਿਸ਼ ਵਿੱਚ ਫਲਾਈਟ ਸੁਰੱਖਿਅਤ ਉਤਰ ਗਈ।’’ ਕਾਂਗਰਸ ਆਗੂ ਨੇ ਕਿਹਾ, ‘‘ਸਾਨੂੰ ਪਾਇਲਟ ਦੀ ਚੌਕਸੀ ਤੇ ਕਿਸਮਤ ਨੇ ਬਚਾਇਆ। ਯਾਤਰੀਆਂ ਦੀ ਸੁਰੱਖਿਆ ਕਿਸਮਤ ’ਤੇ ਨਿਰਭਰ ਨਹੀਂ ਕਰ ਸਕਦੀ। ਮੈਂ @DGCAIndia ਅਤੇ @MoCA_GoI ਨੂੰ ਇਸ ਘਟਨਾ ਦੀ ਤੁਰੰਤ ਜਾਂਚ ਕਰਨ, ਜਵਾਬਦੇਹੀ ਨਿਰਧਾਰਿਤ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ ਕਿ ਅਜਿਹੀਆਂ ਗਲਤੀਆਂ ਮੁੜ ਕਦੇ ਨਾ ਹੋਣ।’’

ਉਧਰ ਏਅਰ ਇੰਡੀਆ ਨੇ ਵੇਣੂਗੋਪਾਲ ਨੂੰ ਐਕਸ ’ਤੇ ਜਵਾਬ ਦਿੰਦੇ ਹੋਏ ਕਿਹਾ, ‘‘ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸ਼ੱਕੀ ਤਕਨੀਕੀ ਸਮੱਸਿਆ ਤੇ ਖਰਾਬ ਮੌਸਮ ਕਰਕੇ ਹੀ ਫਲਾਈਟ ਨੂੰ ਚੇਨਈ ਵੱਲ ਮੋੜਨ ਦਾ ਇਹਤਿਆਤੀ ਫੈਸਲਾ ਲਿਆ ਗਿਆ ਸੀ।’’ ਏਅਰਲਾਈਨ ਨੇ ਦਾਅਵਾ ਕੀਤਾ, ‘‘ਚੇਨਈ ਹਵਾਈ ਅੱਡੇ ’ਤੇ ਲੈਂਡਿੰਗ ਦੀ ਪਹਿਲੀ ਕੋਸ਼ਿਸ਼ ਦੌਰਾਨ ਚੇਨਈ ਏਟੀਸੀ (ਏਅਰ ਟਰੈਫਿਕ ਕੰਟਰੋਲ) ਵੱਲੋਂ ਗੋ-ਅਰਾਊਂਡ ਦਾ ਨਿਰਦੇਸ਼ ਦਿੱਤਾ ਗਿਆ ਸੀ, ਨਾ ਕਿ ਰਨਵੇਅ ’ਤੇ ਕਿਸੇ ਹੋਰ ਜਹਾਜ਼ ਦੀ ਮੌਜੂਦਗੀ ਕਾਰਨ... ਸਾਡੇ ਪਾਇਲਟ ਅਜਿਹੀਆਂ ਸਥਿਤੀਆਂ ਨੂੰ ਸੰਭਾਲਣ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਹਨ, ਅਤੇ ਇਸ ਮਾਮਲੇ ਵਿੱਚ ਉਨ੍ਹਾਂ ਨੇ ਪੂਰੀ ਉਡਾਣ ਦੌਰਾਨ ਨਿਰਧਾਰਿਤ ਅਮਲ ਦੀ ਪਾਲਣਾ ਕੀਤੀ।’’ ਏਅਰਲਾਈਨ ਨੇ ਕਿਹਾ, ‘‘ਅਸੀਂ ਸਮਝ ਸਕਦੇ ਹਾਂ ਕਿ ਅਜਿਹਾ ਤਜਰਬਾ ਬੇਚੈਨ ਕਰਨ ਵਾਲਾ ਹੋ ਸਕਦਾ ਹੈ ਅਤੇ ਇਸ ਡਾਈਵਰਸ਼ਨ ਕਾਰਨ ਤੁਹਾਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ। ਹਾਲਾਂਕਿ, ਸੁਰੱਖਿਆ ਹਮੇਸ਼ਾ ਸਾਡੀ ਤਰਜੀਹ ਹੁੰਦੀ ਹੈ।’’

ਉਧਰ ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਅਨੁਸਾਰ, ਫਲਾਈਟ AI2455, ਜੋ ਕਿ ਏਅਰਬੱਸ A320 ਜਹਾਜ਼ ਨਾਲ ਚਲਾਈ ਜਾਂਦੀ ਸੀ, ਦੋ ਘੰਟਿਆਂ ਤੋਂ ਵੱਧ ਸਮੇਂ ਲਈ ਹਵਾ ਵਿੱਚ ਸੀ।

ਇਸ ਤੋਂ ਪਹਿਲਾਂ ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਸੀ, ‘‘10 ਅਗਸਤ ਨੂੰ ਤਿਰੂਵਨੰਤਪੁਰਮ ਤੋਂ ਦਿੱਲੀ ਜਾ ਰਹੇ AI2455 ਦੇ ਜਹਾਜ਼ ਦੇ ਅਮਲੇ ਨੇ ਸ਼ੱਕੀ ਤਕਨੀਕੀ ਸਮੱਸਿਆ ਕਾਰਨ ਅਤੇ ਰਸਤੇ ਵਿੱਚ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਸਾਵਧਾਨੀ ਵਜੋਂ ਜਹਾਜ਼ ਚੇਨੱਈ ਵੱਲ ਮੋੜ ਦਿੱਤਾ।’’

ਏਅਰ ਇੰਡੀਆ ਨੇ ਕਿਹਾ ਕਿ ਉਡਾਣ ਚੇਨੱਈ ਵਿੱਚ ਸੁਰੱਖਿਅਤ ਉਤਰ ਗਈ, ਜਿੱਥੇ ਜਹਾਜ਼ ਦੀ ਜ਼ਰੂਰੀ ਜਾਂਚ ਕੀਤੀ ਜਾਵੇਗੀ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੀਆਂ ਮੰਜ਼ਿਲਾਂ ’ਤੇ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਯਾਤਰੀਆਂ ਦੀ ਗਿਣਤੀ ਬਾਰੇ ਵੇਰਵੇ ਉਪਲਬਧ ਨਹੀਂ ਸਨ। Flightradar24.com ਅਨੁਸਾਰ ਉਡਾਣ ਨੇ ਤਿਰੂਵਨੰਤਪੁਰਮ ਤੋਂ ਰਾਤ 8 ਵਜੇ ਤੋਂ ਥੋੜ੍ਹਾ ਜਿਹਾ ਸਮਾਂ ਪਹਿਲਾਂ ਉਡਾਣ ਭਰੀ ਅਤੇ ਰਾਤ 10.35 ਵਜੇ ਦੇ ਕਰੀਬ ਚੇਨਈ ਵਿੱਚ ਉਤਰੀ। ਹਾਲ ਹੀ ਦੇ ਹਫ਼ਤਿਆਂ ਵਿੱਚ, ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀਆਂ ਦੇ ਆਉਣ ਦੇ ਮਾਮਲੇ ਸਾਹਮਣੇ ਆਏ ਹਨ।

Advertisement
Tags :
#ChennaiAirport#DGCAIndia#FlightDivert#PassengerSafety#TechnicalIssueAI2455AirIndiaAirTravelairtravelsafetyaviationincidentAviationSafetyChennaiDiversionFlightIncidentFlightSafetyVenugopalਏਅਰਇੰਡੀਆਚੇਨੱਈ ਹਵਾਈ ਅੱਡਾਪੰਜਾਬੀ ਖ਼ਬਰਾਂ