Air India ਦੀ ਸਿੰਗਾਪੁਰ-ਚੇਨੱਈ ਉਡਾਣ ਤਕਨੀਕੀ ਸਮੱਸਿਆ ਕਾਰਨ ਰੱਦ
              Air India  cancels Singapore-Chennai flight due to technical issue 
            
        
        
    
                 Advertisement 
                
 
            
        ਏਅਰ ਇੰਡੀਆ ਨੇ ਅੱਜ ਤਕਨੀਕੀ ਖ਼ਰਾਬੀ ਕਾਰਨ ਸਿੰਗਾਪੁਰ ਤੋਂ ਚੇਨੱਈ Singapore to Chennai ਆਉਣ ਵਾਲੀ ਆਪਣੀ ਉਡਾਣ ਰੱਦ ਕਰ ਦਿੱਤੀ। ਉਡਾਣ ਕ੍ਰਮ ਨੰਬਰ ਏਆਈ349 ਨੂੰ ਏਅਰਬੱਸ ਏ321 ਤੋਂ ਸੰਚਾਲਿਤ ਕੀਤਾ ਜਾਣਾ ਸੀ। ਏਅਰਲਾਈਨ ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਸਿੰਗਾਪੁਰ ਤੋਂ ਚੇਨੱਈ ਆਉਣ ਵਾਲੀ ਉਡਾਣ ਨੰਬਰ ਏਆਈ 349 ਨੂੰ ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਮੁਰੰਮਤ ਕਰ ਕੇ ਰੱਦ ਕਰ ਦਿੱਤਾ ਗਿਆ ਹੈ। ਇਸ ਨੂੰ ਠੀਕ ਕਰਨ ਵਿੱਚ ਵਾਧੂ ਸਮੇਂ ਦੀ ਲੋੜ ਸੀ। ਏਅਰ ਇੰਡੀਆ ਨੇ ਕਿਹਾ, ‘‘ਯਾਤਰੀਆਂ ਨੂੰ ਜਲਦੀ ਤੋਂ ਜਲਦੀ ਚੇਨੱਈ ਪਹੁੰਚਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਹੋਟਲ ਵਿੱਚ ਠਹਿਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਉਡਾਣ ਰੱਦ ਹੋਣ ’ਤੇ ਪੂਰਾ ਪੈਸਾ ਵਾਪਸ ਕੀਤਾ ਜਾ ਰਿਹਾ ਹੈ, ਜਾਂ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦ ਦੇ ਆਧਾਰ ’ਤੇ ਪੁਨਰਨਿਰਧਾਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ।’’ -ਪੀਟੀਆਈ
                 Advertisement 
                
 
            
        
                 Advertisement 
                
 
            
        