ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਇੰਦੌਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਸੱਜੇ ਇੰਜਣ ਵਿੱਚ ‘ਅੱਗ ਦਾ ਸੰਕੇਤ’ ਮਿਲਣ ਮਗਰੋਂ ਅੱਜ ਨਵੀਂ ਦਿੱਲੀ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ ਕਰਨ ਤੋਂ ਪਹਿਲਾਂ 30 ਮਿੰਟ...
Advertisement
ਇੰਦੌਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਸੱਜੇ ਇੰਜਣ ਵਿੱਚ ‘ਅੱਗ ਦਾ ਸੰਕੇਤ’ ਮਿਲਣ ਮਗਰੋਂ ਅੱਜ ਨਵੀਂ ਦਿੱਲੀ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ ਕਰਨ ਤੋਂ ਪਹਿਲਾਂ 30 ਮਿੰਟ ਤੋਂ ਵੱਧ ਸਮੇਂ ਲਈ ਅਸਮਾਨ ਵਿੱਚ ਚੱਕਰ ਲਾਉਂਦਾ ਰਿਹਾ। ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਏ320 ਨਿਓ ਜਹਾਜ਼ ਦਾ ਇੱਕ ਇੰਜਣ ਬੰਦ ਹੋ ਗਿਆ ਸੀ, ਹਾਲਾਂਕਿ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ। ਸੂਤਰਾਂ ਨੇ ਦੱਸਿਆ ਕਿ ਉਡਾਣ ਦੀ ਐਮਰਜੈਂਸੀ ਲੈਂਡਿੰਗ ਸਵੇਰੇ ਕਰੀਬ 6:15 ਵਜੇ ਕੀਤੀ ਗਈ ਅਤੇ ਇਸ ਵਿੱਚ 90 ਤੋਂ ਵੱਧ ਯਾਤਰੀ ਸਵਾਰ ਸਨ। ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਕਿਹਾ, ‘31 ਅਗਸਤ ਨੂੰ ਦਿੱਲੀ ਤੋਂ ਇੰਦੌਰ ਜਾਣ ਵਾਲੀ ਫਲਾਈਟ ਏਆਈ2913 ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਦਿੱਲੀ ਵਾਪਸ ਆ ਗਈ। ਚਾਲਕ ਦਲ ਨੂੰ ਸੱਜੇ ਇੰਜਣ ਵਿੱਚ ਅੱਗ ਲੱਗਣ ਦਾ ਸੰਕੇਤ ਮਿਲਣ ਮਗਰੋਂ ਐਮਰਜੈਂਸੀ ਲੈਡਿੰਗ ਕੀਤੀ ਗਈ।’
Advertisement
Advertisement