ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Air India Plane Crash: LIC ਨੇ ਪੀੜਿਤਾਂ ਲਈ ਪਾਲਿਸੀ ਨਿਪਟਾਰਾ ਪ੍ਰਕਿਰਿਆ ਸੌਖੀ ਕੀਤੀ

ਨਵੀਂ ਦਿੱਲੀ, 13 ਜੂਨ, ਲਾਈਫ ਇਨਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੇ ਕਿਹਾ ਹੈ ਕਿ ਉਸ ਨੇ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਿਤਾਂ ਲਈ ਪਾਲਿਸੀ ਨਿਪਟਾਰਾ ਪ੍ਰਕਿਰਿਆ ਨੂੰ ਸੁਖਾਲਾ ਕਰ ਦਿੱਤਾ ਹੈ ਅਤੇ ਇਸ ਪ੍ਰਕਿਰਿਆ ’ਚ ਤੇਜ਼ੀ ਵੀ ਲਿਆਂਦੀ ਹੈ। ਐੱਲਆਈਸੀ...
(PMO via PTI Photo)
Advertisement

ਨਵੀਂ ਦਿੱਲੀ, 13 ਜੂਨ,

ਲਾਈਫ ਇਨਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੇ ਕਿਹਾ ਹੈ ਕਿ ਉਸ ਨੇ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਿਤਾਂ ਲਈ ਪਾਲਿਸੀ ਨਿਪਟਾਰਾ ਪ੍ਰਕਿਰਿਆ ਨੂੰ ਸੁਖਾਲਾ ਕਰ ਦਿੱਤਾ ਹੈ ਅਤੇ ਇਸ ਪ੍ਰਕਿਰਿਆ ’ਚ ਤੇਜ਼ੀ ਵੀ ਲਿਆਂਦੀ ਹੈ।

Advertisement

ਐੱਲਆਈਸੀ ਨੇ ਐਲਾਨ ਕੀਤਾ ਹੈ ਕਿ ਇਸ ਦੀਆਂ ਨੀਤੀਆਂ ਦੇ ਦਾਅਵੇ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਈ ਛੋਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਮੌਤ ਦੇ ਦਸਤਾਵੇਜ਼ ਦੇ ਰੂਪ ਵਿੱਚ ਪਾਲਿਸੀਧਾਰਕ ਦੀ ਮੌਤ ਦੇ ਸਬੂਤ ਵਜੋਂ ਕੇਂਦਰ/ਸੂਬਾ ਸਰਕਾਰ ਜਾਂ ਏਅਰਲਾਈਨ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਰਾਹਤ ਨੂੰ ਮੌਤ ਦਾ ਸਬੂਤ ਮੰਨਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੀੜਿਤਾਂ ਦੇ ਪਰਿਵਾਰਾਂ ਦੇ ਪਾਲਿਸੀ ਦਾਅਵਿਆਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਐੱਲਆਈਸੀ ਨੇ ਪੀੜਤਾਂ ਲਈ 022-68276827 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਸ ਦੌਰਾਨ ਬਜਾਜ ਆਲਈਆਂਜ ਬੀਮਾ ਕੰਪਨੀ ਨੇ ਵੀ ਕਿਹਾ ਹੈ ਕਿ ਇਸ ਹਾਦਸੇ ਦੌਰਾਨ ਹੋਈ ਮੌਤ ਜਾਂ ਨੁਕਸਾਨ ਦੇ ਦਾਅਵਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਖ਼ਾਸ ਪਾਲਿਸੀ ਨਿਪਟਾਰਾ ਡੈਸਕ ਸਥਾਪਿਤ ਕੀਤੇ ਗਏ ਹਨ। -ਪੀਟੀਆਈ

Advertisement
Show comments