ਚੇਨੱਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਕੈਬਿਨ ਵਿੱਚ ‘ਸੜਨ ਦੀ ਬਦਬੂ’ ਕਰਕੇ ਮੁੰਬਈ ਪਰਤੀ
ਮੁੰਬਈ, 28 ਜੂਨ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਕੈਬਿਨ ਵਿੱਚ ‘ਸੜਨ ਦੀ ਬਦਬੂ’ ਕਰਕੇ ਸ਼ਨਿੱਚਰਵਾਰ ਨੂੰ ਮੁੰਬਈ ਵਾਪਸ ਪਰਤ ਆਈ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਸੁਰੱਖਿਅਤ ਵਾਪਸ ਉਤਰ ਗਿਆ। ਏਅਰਲਾਈਨ ਨੇ ਕਿਹਾ, ‘‘27 ਜੂਨ...
Advertisement
ਮੁੰਬਈ, 28 ਜੂਨ
ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਕੈਬਿਨ ਵਿੱਚ ‘ਸੜਨ ਦੀ ਬਦਬੂ’ ਕਰਕੇ ਸ਼ਨਿੱਚਰਵਾਰ ਨੂੰ ਮੁੰਬਈ ਵਾਪਸ ਪਰਤ ਆਈ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਸੁਰੱਖਿਅਤ ਵਾਪਸ ਉਤਰ ਗਿਆ। ਏਅਰਲਾਈਨ ਨੇ ਕਿਹਾ, ‘‘27 ਜੂਨ ਨੂੰ ਮੁੰਬਈ ਤੋਂ ਚੇਨੱਈ ਜਾ ਰਹੀ ਏਅਰ ਇੰਡੀਆ ਦੀ ਉਡਾਣ AI 639 ਨੇ ਕੈਬਿਨ ਵਿੱਚ ਸੜਨ ਦੀ ਬਦਬੂ ਕਾਰਨ ਸਾਵਧਾਨੀ ਵਜੋਂ ਮੁੰਬਈ ਪਰਤ ਆਈ।’’ ਏਅਰ ਇੰਡੀਆ ਨੇ ਬਹੁਤੇ ਵੇਰਵੇ ਦਿੱਤੇ ਬਗੈਰ ਕਿਹਾ ਕਿ ਉਡਾਣ ‘ਸੁਰੱਖਿਅਤ’ ਮੁੰਬਈ ਪਰਤ ਆਈ। ਏਅਰਲਾਈਨ ਨੇ ਕਿਹਾ ਕਿ ਇਸ ਅਣਕਿਆਸੀ ਪ੍ਰੇਸ਼ਾਨੀ ਕਰਕੇ ਮੁੰਬਈ ਵਿਚ ਯਾਤਰੀਆਂ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਗਈ। -ਪੀਟੀਆਈ
Advertisement
Advertisement