ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਮੁੰਬਈ ਹਵਾਈ ਅੱਡੇ ’ਤੇ ਪੰਜ ਘੰਟਿਆਂ ਤੱਕ ‘ਰੋਕੀ’ ਰੱਖੀ

Bangkok-bound Air India flight 'held back' at Mumbai airport for over 5 hours
Advertisement
ਜਹਾਜ਼ ਦੇ ਖੰਭਾਂ ਵਿਚ ਘਾਹ ਫੂਸਣ ਕਰਕੇ ਦੇਰੀ ਹੋਣ ਦਾ ਦਾਅਵਾ; ਜਾਂਚ ਦੇ ਹੁਕਮ, ਰਿਪੋਰਟ ਡੀਜੀਸੀਏ ਨੂੰ ਭੇਜੀ

ਮੁੰਬਈ, 27 ਜੂਨ

ਮੁੰਬਈ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਜਹਾਜ਼ ਦੇ ਖੰਭਾਂ ਵਿਚ ਘਾਹ ਫੂਸ ਫਸਣ ਕਰਕੇ ਪੰਜ ਘੰਟਿਆਂ ਤੋਂ ਵੱਧ ਸਮੇਂ ਲਈ ਰੋਕੀ ਰੱਖਿਆ ਗਿਆ। ਇਹ ਘਟਨਾ 25 ਜੂਨ ਦੀ ਦੱਸੀ ਜਾਂਦੀ ਹੈ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਪਾਸੇ ਫੌਰੀ ਧਿਆਨ ਦਿੱਤਾ ਗਿਆ ਤੇ ਜਹਾਜ਼ ਨੂੰ ਸੰਚਾਲਨ (ਉਡਾਣ) ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਗਈ।

Advertisement

ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਹਾਲਾਂਕਿ ਜਹਾਜ਼ ਵਿਚ ਮੌਜੂਦਾ ਯਾਤਰੀਆਂ ਦੀ ਗਿਣਤੀ ਤੇ ਅਮਲੇ ਦੇ ਮੈਂਬਰਾਂ, ਜਹਾਜ਼ ਨੇ ਕਿੰਨੇ ਵਜੇ ਰਵਾਨਾ ਹੋਣਾ ਸੀ ਤੇ ਯਾਤਰੀ ਕਿੰਨੇ ਸਮੇਂ ਲਈ ਹਵਾਈ ਅੱਡੇ ’ਤੇ ਫਸੇ ਰਹੇ, ਬਾਰੇ ਅਜੇ ਤੱਕ ਤਫ਼ਸੀਲ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਫਲਾਈਟ ਟਰੈਕਿੰਗ ਵੈੱਬਸਾਈਟ flightradar24.com ਮੁਤਾਬਕ ਉਡਾਣ AI 2354, Airbus A320Neo ਜਹਾਜ਼ ਨੇ ਮੁੰਬਈ ਤੋਂ ਸਵੇਰੇ 7:45 ਵਜੇ ਉਡਾਣ ਭਰਨੀ ਸੀ। ਉਡਾਣ ਪੰਜ ਘੰਟੇ ਤੋਂ ਵੱਧ ਦੀ ਦੇਰੀ ਨਾਲ ਬਾਅਦ ਦੁਪਹਿਰ 1 ਵਜੇ ਆਪਣੀ ਮੰਜ਼ਿਲ ਲਈ ਰਵਾਨਾ ਹੋਈ।

ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਮੁੰਬਈ ਹਵਾਈ ਅੱਡੇ ’ਤੇ ਜਹਾਜ਼ ਨੂੰ ਸੰਭਾਲਣ ਵਾਲੇ ਸੇਵਾ ਪ੍ਰਦਾਤਾ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਇਸ ਦੀ ਰਿਪੋਰਟ ਸੁਰੱਖਿਆ ਰੈਗੂਲੇਟਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਭੇਜ ਦਿੱਤੀ ਗਈ ਹੈ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਆਦਿ ਦਿੱਤੀ ਗਈ, ਅਤੇ ਜਿਵੇਂ ਹੀ ਫਲਾਈਟ ਅਮਲੇ ਦੇ ਇੱਕ ਨਵੇਂ ਸਮੂਹ ਨੇ ਰਿਪੋਰਟ ਦਿੱਤੀ, ਉਡਾਣ ਰਵਾਨਾ ਹੋ ਗਈ। -ਪੀਟੀਆਈ

Advertisement
Tags :
AiriIndia Flight DelayedDGCATata Group