ਤਕਨੀਕੀ ਖਰਾਬੀ ਤੋਂ ਬਾਅਦ ਏਅਰ ਇੰਡੀਆ ਦਾ ਜਹਾਜ਼ ਵਾਪਸ ਪਰਤਿਆ
ਕੋਲਕਾਤਾ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਐਤਵਾਰ ਸ਼ਾਮ ਨੂੰ ਤਕਨੀਕੀ ਖਰਾਬੀ ਕਾਰਨ ਬੰਗਲੁਰੂ ਵਾਪਸ ਪਰਤੀ ਆਈ। ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਫਲਾਈਟ IX2718, ਜੋ ਕਿ ਏਅਰਬੱਸ A320 ਜਹਾਜ਼ ਨਾਲ ਚਲਾਈ ਜਾ ਰਹੀ ਸੀ, ਦੋ...
Advertisement
ਕੋਲਕਾਤਾ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਐਤਵਾਰ ਸ਼ਾਮ ਨੂੰ ਤਕਨੀਕੀ ਖਰਾਬੀ ਕਾਰਨ ਬੰਗਲੁਰੂ ਵਾਪਸ ਪਰਤੀ ਆਈ। ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਫਲਾਈਟ IX2718, ਜੋ ਕਿ ਏਅਰਬੱਸ A320 ਜਹਾਜ਼ ਨਾਲ ਚਲਾਈ ਜਾ ਰਹੀ ਸੀ, ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ ਵਿੱਚ ਰਹਿਣ ਤੋਂ ਬਾਅਦ ਵਾਪਸ ਪਰਤ ਆਈ।
ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘‘ਬੰਗਲੁਰੂ ਤੋਂ ਸਾਡੀ ਇੱਕ ਉਡਾਣ ਤਕਨੀਕੀ ਖਰਾਬੀ ਤੋਂ ਬਾਅਦ ਹਵਾਈ ਅੱਡੇ ’ਤੇ ਵਾਪਸ ਆ ਗਈ। ਜਹਾਜ਼ ਨੇ ਸੁਰੱਖਿਅਤ, ਸਾਵਧਾਨੀਪੂਰਵਕ ਲੈਂਡਿੰਗ ਕਰਨ ਤੋਂ ਪਹਿਲਾਂ ਬਾਲਣ ਅਤੇ ਭਾਰ ਘਟਾਉਣ ਲਈ ਚੱਕਰ ਲਗਾਇਆ।’’ ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਕੋਲਕਾਤਾ ਲਿਜਾਣ ਲਈ ਇੱਕ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਸੀ। ਏਅਰਲਾਈਨ ਜਹਾਜ਼ ਵਿੱਚ ਤਕਨੀਕੀ ਖਰਾਬੀ ਦੀ ਜਾਂਚ ਕਰ ਰਹੀ ਹੈ। ਹਾਂਲਾਂਕਿ ਉਡਾਣ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ ਗਿਆ।
Advertisement
Advertisement