ਏਅਰ ਇੰਡੀਆ ਦਾ ਜਹਾਜ਼ ਮੰਗੋਲੀਆ ਰਵਾਨਾ
ਮੰਗੋਲੀਆ ਦੀ ਰਾਜਧਾਨੀ ਉਲਾਨਬਾਟਰ ’ਚ ਫਸੇ 228 ਯਾਤਰੀਆਂ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਵਾਪਸ ਲਿਆਂਦਾ ਜਾਵੇਗਾ। ਇਹ ਯਾਤਰੀ ਲੰਘੇ ਦਿਨ ਤਕਨੀਕੀ ਖਰਾਬੀ ਕਾਰਨ ਸਾਂ ਫਰਾਂਸਿਸਕੋ-ਦਿੱਲੀ ਉਡਾਣ ਨੂੰ ਰੂਟ ਬਦਲ ਕੇ ਮੰਗੋਲੀਆ ਦੀ ਰਾਜਧਾਨੀ ਭੇਜਣ ਮਗਰੋਂ ਉਲਾਨਬਾਟਰ ’ਚ ਫਸੇ ਹੋਏ...
Advertisement
ਮੰਗੋਲੀਆ ਦੀ ਰਾਜਧਾਨੀ ਉਲਾਨਬਾਟਰ ’ਚ ਫਸੇ 228 ਯਾਤਰੀਆਂ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਵਾਪਸ ਲਿਆਂਦਾ ਜਾਵੇਗਾ। ਇਹ ਯਾਤਰੀ ਲੰਘੇ ਦਿਨ ਤਕਨੀਕੀ ਖਰਾਬੀ ਕਾਰਨ ਸਾਂ ਫਰਾਂਸਿਸਕੋ-ਦਿੱਲੀ ਉਡਾਣ ਨੂੰ ਰੂਟ ਬਦਲ ਕੇ ਮੰਗੋਲੀਆ ਦੀ ਰਾਜਧਾਨੀ ਭੇਜਣ ਮਗਰੋਂ ਉਲਾਨਬਾਟਰ ’ਚ ਫਸੇ ਹੋਏ ਹਨ। ਏਅਰ ਇੰਡੀਆ ਨੇ ਦੱਸਿਆ ਕਿ ਉਡਾਣ ਬੁੱਧਵਾਰ ਸਵੇਰੇ ਯਾਤਰੀਆਂ ਨੂੰ ਲੈ ਕੇ ਮੁੜੇਗੀ। ਰਾਹਤ ਉਡਾਣ ਬੋਇੰਗ 787 ਡਰੀਮਲਾਈਨਰ ਜਹਾਜ਼ ਨਾਲ ਸੰਚਾਲਿਤ ਕੀਤੀ ਜਾਵੇਗੀ। ਮੰਗੋਲੀਆ ’ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਏਅਰ ਇੰਡੀਆ ਨੇ ਜਹਾਜ਼ ਭੇਜ ਦਿੱਤਾ ਹੈ ਜੋ ਅੱਜ ਸ਼ਾਮ ਮੰਗੋਲੀਆ ਪਹੁੰਚ ਜਾਵੇਗਾ ਅਤੇ ਯਾਤਰੀ ਰਾਤ ਨੂੰ ਹੀ ਭਾਰਤ ਪਰਤ ਜਾਣਗੇ।
Advertisement
Advertisement
