ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੋਚੀ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਟੇਕਆਫ ਤੋਂ ਪਹਿਲਾਂ ਰੱਦ, ਐੱਮਪੀ ਨੇ ਜਤਾਈ ਪ੍ਰੇਸ਼ਾਨੀ

ਕੋਚੀ ਹਵਾਈ ਅੱਡੇ ’ਤੇ ਕਈ ਯਾਤਰੀਆਂ, ਜਿਨ੍ਹਾਂ ਵਿੱਚ ਸੰਸਦ ਮੈਂਬਰ ਵੀ ਸ਼ਾਮਲ ਸਨ, ਨੂੰ ਐਤਵਾਰ ਰਾਤ ਨੂੰ ਉਦੋਂ ਅਚਾਨਕ ਦੇਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਤਕਨੀਕੀ ਨੁਕਸ ਕਰਕੇ ਰੱਦ ਕਰ ਦਿੱਤਾ ਗਿਆ।...
Advertisement

ਕੋਚੀ ਹਵਾਈ ਅੱਡੇ ’ਤੇ ਕਈ ਯਾਤਰੀਆਂ, ਜਿਨ੍ਹਾਂ ਵਿੱਚ ਸੰਸਦ ਮੈਂਬਰ ਵੀ ਸ਼ਾਮਲ ਸਨ, ਨੂੰ ਐਤਵਾਰ ਰਾਤ ਨੂੰ ਉਦੋਂ ਅਚਾਨਕ ਦੇਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਤਕਨੀਕੀ ਨੁਕਸ ਕਰਕੇ ਰੱਦ ਕਰ ਦਿੱਤਾ ਗਿਆ। ਏਰਨਾਕੁਲਮ ਤੋਂ ਕਾਂਗਰਸ ਐੱਮਪੀ ਹਿਬੀ ਈਡਨ ਨੇ X ’ਤੇ ਲਿਖਿਆ, ‘‘ਇਸ ਉਡਾਣ AI 504 ਨਾਲ ਕੁਝ ਅਸਾਧਾਰਨ ਸੀ, ਅਜਿਹਾ ਮਹਿਸੂਸ ਹੋਇਆ ਜਿਵੇਂ ਫਲਾਈਟ ਰਨਵੇਅ ’ਤੇ ਖਿਸਕ ਗਈ ਅਤੇ ਅਜੇ ਤੱਕ ਟੇਕਆਫ ਨਹੀਂ ਹੋਈ। ਏਅਰ ਇੰਡੀਆ ਨੇ AI 504 ਨੂੰ ਰੱਦ ਕਰ ਦਿੱਤਾ ਅਤੇ ਸਵੇਰੇ 1 ਵਜੇ ਇੱਕ ਨਵੀਂ ਉਡਾਣ ਦਾ ਐਲਾਨ ਕੀਤਾ ਜਿਸ ਨੇ ਅਜੇ ਤੱਕ ਬੋਰਡਿੰਗ ਸ਼ੁਰੂ ਨਹੀਂ ਕੀਤੀ ਹੈ, ਅੱਜ ਤੀਜੀ ਉਡਾਣ ਹੈ ਜੋ AOG ਰਹੀ ਹੈ।’’

ਉਧਰ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਕੋਚੀ ਤੋਂ ਦਿੱਲੀ ਜਾਣ ਵਾਲੀ ਉਡਾਣ AI504 ਨੂੰ ਟੇਕਆਫ ਰੋਲ ਦੌਰਾਨ ਤਕਨੀਕੀ ਸਮੱਸਿਆ ਦਾ ਪਤਾ ਲੱਗਣ ਤੋਂ ਬਾਅਦ ਮੁੜ ਸ਼ਡਿਊਲ ਕੀਤਾ ਗਿਆ ਸੀ। ਬੁਲਾਰੇ ਨੇ ਕਿਹਾ, ‘‘ਕਾਕਪਿਟ ਚਾਲਕ ਦਲ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਟੇਕਆਫ ਰਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਰੱਖ-ਰਖਾਅ ਜਾਂਚ ਲਈ ਜਹਾਜ਼ ਨੂੰ ਵਾਪਸ ਬੇਅ ’ਤੇ ਲਿਆਂਦਾ।’’

Advertisement

ਇਹ ਉਡਾਣ ਏਅਰਬੱਸ ਏ321 ਜਹਾਜ਼ ਨਾਲ ਚਲਾਈ ਜਾਣੀ ਸੀ। ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਏਐਲ) ਨੇ ਕਿਹਾ, ‘‘ਇੱਕ ਤਕਨੀਕੀ ਸਮੱਸਿਆ ਕਾਰਨ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ ਕਰਨੀ ਪਈ। ਏਅਰ ਇੰਡੀਆ ਇਸ ਨੂੰ ਠੀਕ ਕਰ ਰਹੀ ਹੈ ਅਤੇ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਏਐਲ) ਨੂੰ ਸੂਚਿਤ ਕੀਤਾ ਹੈ ਕਿ ਉਹ ਜਹਾਜ਼ ਨੂੰ ਬਦਲ ਰਹੇ ਹਨ। ਰਵਾਨਗੀ ਦਾ ਸੰਭਾਵਿਤ ਨਵਾਂ ਸਮਾਂ 0100 ਵਜੇ ਹੈ।’’ ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਆਖਰੀ ਸਮੇਂ 'ਤੇ ਰੱਖ-ਰਖਾਅ ਦੀ ਸਮੱਸਿਆ ਦਾ ਪਤਾ ਲੱਗਣ ਤੋਂ ਬਾਅਦ 16 ਅਗਸਤ ਨੂੰ ਆਪਣੀ ਮਿਲਾਨ-ਦਿੱਲੀ ਉਡਾਣ ਰੱਦ ਕਰ ਦਿੱਤੀ ਸੀ

Advertisement
Tags :
#AI504#AirlineCancellation#AOG#DelhiBound#KochiAirport#TechnicalSnag#TravelDisruptionsAircraftMaintenanceAirIndiaflightdelay