ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਬਾਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਦਿੱਲੀ ਵਾਪਸ ਪਰਤੀ

ਮੁੰਬਈ, 18 ਜੂਨ ਇੰਡੋਨੇਸ਼ੀਆ ਦੇ ਬਾਲੀ ਹਵਾਈ ਅੱਡੇ ਨੇੜੇ ਜਵਾਲਾਮੁਖੀ ਫਟਣ ਕਾਰਨ ਏਅਰ ਇੰਡੀਆ ਨੂੰ ਬੁੱਧਵਾਰ ਨੂੰ ਦਿੱਲੀ-ਬਾਲੀ ਉਡਾਣ ਨੂੰ ਰਾਹ ਵਿੱਚੋਂ ਹੀ ਕੌਮੀ ਰਾਜਧਾਨੀ ਵਾਪਸ ਮੋੜਨਾ ਪਿਆ। ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਉਡਾਣ ਸੁਰੱਖਿਅਤ ਢੰਗ ਨਾਲ ਦਿੱਲੀ...
ਸੰਕੇਤਕ ਤਸਵੀਰ।
Advertisement

ਮੁੰਬਈ, 18 ਜੂਨ

ਇੰਡੋਨੇਸ਼ੀਆ ਦੇ ਬਾਲੀ ਹਵਾਈ ਅੱਡੇ ਨੇੜੇ ਜਵਾਲਾਮੁਖੀ ਫਟਣ ਕਾਰਨ ਏਅਰ ਇੰਡੀਆ ਨੂੰ ਬੁੱਧਵਾਰ ਨੂੰ ਦਿੱਲੀ-ਬਾਲੀ ਉਡਾਣ ਨੂੰ ਰਾਹ ਵਿੱਚੋਂ ਹੀ ਕੌਮੀ ਰਾਜਧਾਨੀ ਵਾਪਸ ਮੋੜਨਾ ਪਿਆ। ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਉਡਾਣ ਸੁਰੱਖਿਅਤ ਢੰਗ ਨਾਲ ਦਿੱਲੀ ਵਾਪਸ ਉਤਰ ਗਈ ਅਤੇ ਸਾਰੇ ਯਾਤਰੀਆਂ ਨੂੰ ਉਤਾਰ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ, ‘‘18 ਜੂਨ ਨੂੰ ਦਿੱਲੀ ਤੋਂ ਬਾਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ AI2145 ਨੂੰ ਸੁਰੱਖਿਆ ਦੇ ਹਿੱਤ ਵਿੱਚ ਮੰਜ਼ਿਲ ਹਵਾਈ ਅੱਡੇ ਬਾਲੀ ਦੇ ਨੇੜੇ ਜਵਾਲਾਮੁਖੀ ਫਟਣ ਦੀਆਂ ਰਿਪੋਰਟਾਂ ਕਾਰਨ ਦਿੱਲੀ ਵਾਪਸ ਜਾਣ ਦੀ ਸਲਾਹ ਦਿੱਤੀ ਗਈ ਸੀ।’’ ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਨੂੰ ਹੋਟਲ ਰਿਹਾਇਸ਼ ਪ੍ਰਦਾਨ ਕੀਤੀ ਗਈ ਹੈ, ਇਹ ਵੀ ਕਿਹਾ ਕਿ ਰੱਦ ਕਰਨ ਜਾਂ ਮੁਫਤ ਮੁੜ-ਨਿਰਧਾਰਨ ’ਤੇ ਪੂਰਾ ਰਿਫੰਡ ਯਾਤਰੀਆਂ ਨੂੰ ਵੀ ਦਿੱਤਾ ਗਿਆ ਹੈ। -ਪੀਟੀਆਈ

Advertisement

Advertisement