Air India flight diverted back to base ਹੈਦਰਾਬਾਦ ਤੋਂ ਫੁਕੇਟ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ
ਤਕਨੀਕੀ ਖ਼ਾਮੀ ਕਰਕੇ ਹੈਦਰਾਬਾਦ ਵਾਪਸ ਆੲੀ ਉਡਾਣ
Advertisement
Hyderabad to Phuket ਏਅਰ ਇੰਡੀਆ ਦੀ ਹੈਦਰਾਬਾਦ ਤੋਂ ਫੁਕੇਟ ਜਾ ਰਹੀ ਐਕਸਪ੍ਰੈੱਸ ਉਡਾਣ IX 110 ਨੂੰ ਤਕਨੀਕੀ ਖ਼ਾਮੀ ਕਰਕੇ ਹੈਦਰਾਬਾਦ ਵਾਪਸ ਭੇਜ ਦਿੱਤਾ ਗਿਆ ਹੈ। ਏਅਰਲਾਈਨ ਦੇ ਤਰਜਮਾਨ ਨੇ ਕਿਹਾ ਕਿ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਫਲਾਈਟ ਦੇ ਅਮਲੇ ਨੂੰ ਤਕਨੀਕੀ ਨੁਕਸ ਦਾ ਪਤਾ ਲੱਗਿਆ ਜਿਸ ਕਾਰਨ ਉਡਾਣ ਨੂੰ ਫੁਕੇਟ ਜਾਣ ਦੀ ਥਾਂ ਵਾਪਸ ਹੈਦਰਾਬਾਦ ਲਿਆਂਦਾ ਗਿਆ। ਇਸ ਦੌਰਾਨ ਯਾਤਰੀਆਂ ਲਈ ਦੂਜੇ ਜਹਾਜ਼ ਦਾ ਇੰਤਜ਼ਾਮ ਕੀਤਾ। ਉਨ੍ਹਾਂ ਯਾਤਰੀਆਂ ਨੁੂੰ ਹੋਣ ਵਾਲੀ ਅਸੁਵਿਧਾ ਲਈ ਅਫ਼ਸੋਸ ਜਤਾਇਆ ਹੈ।
Advertisement
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 16 ਜੁਲਾਈ ਨੁੂੰ ਇੰਡੀਗੋ ਦੀ ਦਿੱਲੀ ਤੋਂ ਗੋਆ ਜਾਣ ਵਾਲੀ ਉਡਾਣ ਨੁੂੰ ਤਕਨੀਕੀ ਖ਼ਾਮੀ ਕਰਕੇ ਮੁੰਬਈ ਭੇਜ ਦਿੱਤਾ ਗਿਆ ਸੀ।
Advertisement