ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਏਅਰ ਇੰਡੀਆ ਹਾਦਸਾ ਮਕੈਨੀਕਲ ਨੁਕਸ ਕਾਰਨ ਨਹੀਂ ਹੋਇਆ’

ਸੰਯੁਕਤ ਰਾਜ ਅਮਰੀਕਾ ਦੇ ਹਵਾਬਾਜ਼ੀ ਰੈਗੂਲੇਟਰ ਦੇ ਮੁਖੀ ਨੇ ਬੋਇੰਗ 787 ਦੇ ਫਿਊਲ ਕੰਟਰੋਲ ਯੂਨਿਟ ਵਿੱਚ ਕਿਸੇ ਵੀ ਤਰ੍ਹਾਂ ਦੀ ਮਕੈਨੀਕਲ ਖ਼ਰਾਬੀ ਨੂੰ ਹਾਲ ਹੀ ਵਿੱਚ ਹੋਏ ਏਅਰ ਇੰਡੀਆ ਹਾਦਸੇ ਦਾ ਸੰਭਾਵੀ ਕਾਰਨ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ...
Advertisement

ਸੰਯੁਕਤ ਰਾਜ ਅਮਰੀਕਾ ਦੇ ਹਵਾਬਾਜ਼ੀ ਰੈਗੂਲੇਟਰ ਦੇ ਮੁਖੀ ਨੇ ਬੋਇੰਗ 787 ਦੇ ਫਿਊਲ ਕੰਟਰੋਲ ਯੂਨਿਟ ਵਿੱਚ ਕਿਸੇ ਵੀ ਤਰ੍ਹਾਂ ਦੀ ਮਕੈਨੀਕਲ ਖ਼ਰਾਬੀ ਨੂੰ ਹਾਲ ਹੀ ਵਿੱਚ ਹੋਏ ਏਅਰ ਇੰਡੀਆ ਹਾਦਸੇ ਦਾ ਸੰਭਾਵੀ ਕਾਰਨ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਹਾਦਸੇ ਵਿੱਚ 260 ਵਿਅਕਤੀਆਂ ਦੀ ਮੌਤ ਹੋ ਗਈ ਸੀ। ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਦੇ ਪ੍ਰਸ਼ਾਸਕ ਬਰਾਇਨ ਬੈੱਡਫੋਰਡ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਜਹਾਜ਼ ਦੇ ਫਿਊਲ ਸਿਸਟਮ ਵਿੱਚ ਕਿਸੇ ਤਕਨੀਕੀ ਖ਼ਰਾਬੀ ਵੱਲ ਇਸ਼ਾਰਾ ਕਰਨ ਵਾਲਾ ਕੋਈ ਸਬੂਤ ਨਹੀਂ ਮਿਲਿਆ ਹੈ। ਵਿਸਕੌਨਸਿਨ ਵਿੱਚ ਇੱਕ ਹਵਾਬਾਜ਼ੀ ਪ੍ਰਦਰਸ਼ਨੀ ਦੌਰਾਨ ਉਨ੍ਹਾਂ ਕਿਹਾ, ‘‘ਸਾਨੂੰ ਪੂਰਾ ਭਰੋਸਾ ਹੈ ਕਿ ਬੋਇੰਗ ਫਿਊਲ ਕੰਟਰੋਲ ਯੂਨਿਟ ਵਿੱਚ ਕੋਈ ਮਕੈਨੀਕਲ ਨੁਕਸ ਨਹੀਂ ਸੀ।’’

Advertisement
Advertisement