ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਵਾਈ ਉਡਾਣਾਂ: ਦੁਰਵਿਹਾਰ ਕਰਨ ’ਤੇ ਇਸ ਸਾਲ 51 ਯਾਤਰੀਆਂ ਨੂੰ ਨੋ-ਫਲਾਈ ਸੂਚੀ ਵਿੱਚ ਰੱਖਿਆ

ਨਵੀਂ ਦਿੱਲੀ, 22 ਜੁਲਾਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਦੱਸਿਆ ਹੈ ਕਿ ਇਸ ਸਾਲ 1 ਜੁਲਾਈ ਤੱਕ 51 ਯਾਤਰੀਆਂ ਨੂੰ ਗਲਤ ਵਿਹਾਰ ਕਰਨ ’ਤੇ ਏਅਰਲਾਈਨਾਂ ਦੀ ਨੋ-ਫਲਾਈ ਸੂਚੀ ਵਿੱਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨੋ ਫਲਾਈ ਸੂਚੀ ਵਿਚ ਨਾਂ...
Advertisement

ਨਵੀਂ ਦਿੱਲੀ, 22 ਜੁਲਾਈ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਦੱਸਿਆ ਹੈ ਕਿ ਇਸ ਸਾਲ 1 ਜੁਲਾਈ ਤੱਕ 51 ਯਾਤਰੀਆਂ ਨੂੰ ਗਲਤ ਵਿਹਾਰ ਕਰਨ ’ਤੇ ਏਅਰਲਾਈਨਾਂ ਦੀ ਨੋ-ਫਲਾਈ ਸੂਚੀ ਵਿੱਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨੋ ਫਲਾਈ ਸੂਚੀ ਵਿਚ ਨਾਂ ਆਉਣ ਤੋਂ ਬਾਅਦ ਹਵਾਈ ਸਫਰ ਕਰਨ ਦੀ ਮਨਾਹੀ ਹੁੰਦੀ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਹਵਾਈ ਸਫਰ ਦੌਰਾਨ ਕੰਮ ਕਾਰ ਵਿਚ ਵਿਘਨ ਪਾਉਣ ਵਾਲੇ ਯਾਤਰੀਆਂ ਨਾਲ ਨਜਿੱਠਣ ਲਈ ਨਿਯਮ ਬਣਾਏ ਹਨ ਜਿਸ ਵਿੱਚ ਦੁਰਵਿਹਾਰ ਕਰਨ ਵਾਲੇ ਯਾਤਰੀਆਂ ਨੂੰ ਨੋ-ਫਲਾਈ ਸੂਚੀ ਵਿੱਚ ਰੱਖਣ ਦੀ ਪ੍ਰਕਿਰਿਆ ਵੀ ਸ਼ਾਮਲ ਹੈ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਵੱਲੋਂ ਰਾਜ ਸਭਾ ਵਿੱਚ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕੁੱਲ 300 ਯਾਤਰੀਆਂ ਨੂੰ ਨੋ-ਫਲਾਈ ਸੂਚੀ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਇਸ ਸਾਲ 1 ਜੁਲਾਈ ਤੱਕ 51 ਲੋਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 2023 ਵਿੱਚ ਲਗਪਗ 110 ਯਾਤਰੀਆਂ ਨੂੰ ਨੋ-ਫਲਾਈ ਸੂਚੀ ਵਿੱਚ ਰੱਖਿਆ ਗਿਆ ਸੀ ਜਦਕਿ ਇਨ੍ਹਾਂ ਯਾਤਰੀਆਂ ਦੀ 2022 ਅਤੇ 2021 ਵਿੱਚ ਗਿਣਤੀ ਕ੍ਰਮਵਾਰ 63 ਅਤੇ 66 ਸੀ। ਪੀਟੀਆਈ

Advertisement

Advertisement
Show comments