ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

AI ਜਹਾਜ਼ ਹਾਦਸਾ: ਭਾਰਤ ਨੇ ਜਾਂਚ ਵਿੱਚ ਸੰਯੁਕਤ ਰਾਸ਼ਟਰ ਦੇ ਜਾਂਚਕਰਤਾ ਨੂੰ ਸ਼ਾਮਲ ਕਰਨ ਤੋਂ ਇਨਕਾਰ ਕੀਤਾ

ਨਵੀਂ ਦਿੱਲੀ, 27 ਜੂਨ ਅਹਿਮਦਾਬਾਦ ਵਿੱਚ 12 ਜੂਨ ਨੂੰ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਵਿੱਚ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਇੱਕ ਜਾਂਚਕਰਤਾ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਜਾਂਚ ਵਿਚ ਕੁਝ ਸੁਰੱਖਿਆ ਮਾਹਰਾਂ ਨੇ ਅਹਿਮ...
Advertisement

ਨਵੀਂ ਦਿੱਲੀ, 27 ਜੂਨ

ਅਹਿਮਦਾਬਾਦ ਵਿੱਚ 12 ਜੂਨ ਨੂੰ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਵਿੱਚ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਇੱਕ ਜਾਂਚਕਰਤਾ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਜਾਂਚ ਵਿਚ ਕੁਝ ਸੁਰੱਖਿਆ ਮਾਹਰਾਂ ਨੇ ਅਹਿਮ ਬਲੈਕ ਬਾਕਸ ਡਾਟਾ ਦੇ ਵਿਸ਼ਲੇਸ਼ਣ ਵਿੱਚ ਦੇਰੀ ਲਈ ਆਲੋਚਨਾ ਕੀਤੀ ਸੀ। ਇਸ ਬਾਰੇ ਦੋ ਸੀਨੀਅਰ ਸੂਤਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ।

Advertisement

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਸੰਯੁਕਤ ਰਾਸ਼ਟਰ ਦੀ ਹਵਾਬਾਜ਼ੀ ਏਜੰਸੀ ਨੇ ਅਹਿਮਦਾਬਾਦ ਵਿੱਚ 12 ਜੂਨ ਨੂੰ ਹੋਏ ਬੋਇੰਗ 787-8 ਡ੍ਰੀਮਲਾਈਨਰ ਹਾਦਸੇ ਵਿੱਚ 260 ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਨੂੰ ਆਪਣੇ ਇੱਕ ਜਾਂਚਕਰਤਾ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ।

ਕੌਮਾਂਤਰੀ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ (ICAO) ਨੇ ਪਹਿਲਾਂ ਵੀ ਇਸ ਤਰ੍ਹਾ ਦੀਆਂ ਕੁਝ ਜਾਂਚਾਂ ਵਿੱਚ ਮਦਦ ਕਰਨ ਲਈ ਜਾਂਚਕਰਤਾਵਾਂ ਨੂੰ ਤਾਇਨਾਤ ਕੀਤਾ ਸੀ, ਪਰ ਉਸ ਸਮੇਂ ਏਜੰਸੀ ਨੂੰ ਸਹਾਇਤਾ ਲਈ ਕਿਹਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ICAO ਨੇ ਭਾਰਤ ਵਿੱਚ ਮੌਜੂਦ ਜਾਂਚਕਰਤਾ ਨੂੰ ਨਿਰੀਖਕ ਦਾ ਦਰਜਾ ਦੇਣ ਲਈ ਕਿਹਾ ਸੀ, ਪਰ ਭਾਰਤੀ ਅਧਿਕਾਰੀਆਂ ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਹ ਖ਼ਬਰ ਵੀਰਵਾਰ ਨੂੰ ਭਾਰਤੀ ਨਿਊਜ਼ ਚੈਨਲ ਟਾਈਮਜ਼ ਨਾਓ ਵੱਲੋਂ ਰਿਪੋਰਟ ਕੀਤੀ ਗਈ ਸੀ।

ਇਸ ਸਬੰਧੀ ਭਾਰਤ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਟਿੱਪਣੀ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ।

ਉੱਧਰ ਭਾਰਤ ਦੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਜਾਂਚਕਰਤਾਵਾਂ ਨੇ ਹਾਦਸੇ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਜਹਾਜ਼ ਰਿਕਾਰਡਰ ਡਾਟਾ ਡਾਊਨਲੋਡ ਕਰ ਲਿਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਮਾਹਰਾਂ ਨੇ ਜਾਂਚ ਬਾਰੇ ਜਾਣਕਾਰੀ ਦੀ ਘਾਟ ’ਤੇ ਸਵਾਲ ਉਠਾਏ ਸਨ। ਜਿਸ ਵਿੱਚ ਪੁੱਛਿਆ ਗਿਆ ਕਿ ਕੀ ਰਿਕਾਰਡਰਾਂ ਨੂੰ ਭਾਰਤ ਵਿੱਚ ਪੜ੍ਹਿਆ ਜਾਵੇਗਾ ਜਾਂ ਅਮਰੀਕਾ ਵਿੱਚ? ਕਿਉਂਕਿ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਜਾਂਚ ਵਿੱਚ ਹਿੱਸਾ ਲੈ ਰਿਹਾ ਹੈ। ਭਾਰਤੀ ਸਰਕਾਰ ਨੇ ਘਟਨਾ ’ਤੇ ਸਿਰਫ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕੋਈ ਸਵਾਲ ਨਹੀਂ ਪੁੱਛੇ ਗਏ।

ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ, ਜਿਨ੍ਹਾਂ ਨੂੰ ਉਦਯੋਗ ਵਿੱਚ "ਐਨੈਕਸ 13" ਦੇ ਕਾਨੂੰਨੀ ਨਾਮ ਨਾਲ ਜਾਣਿਆ ਜਾਂਦਾ ਹੈ, ਫਲਾਈਟ ਰਿਕਾਰਡਰਾਂ ਨੂੰ ਕਿੱਥੇ ਪੜ੍ਹਿਆ ਜਾਣਾ ਹੈ, ਇਸ ਬਾਰੇ ਫੈਸਲਾ ਤੁਰੰਤ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਾਪਤ ਕੀਤੇ ਗਏ ਸਬੂਤ ਭਵਿੱਖ ਦੀਆਂ ਦੁਖਾਂਤਾਂ ਨੂੰ ਰੋਕ ਸਕਣ।

ਇਸ ਹਫ਼ਤੇ ਦੇ ਸ਼ੁਰੂ ਵਿੱਚ ਭਾਰਤੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਸੀ ਕਿ ਵਿਭਾਗ ਸਾਰੇ ICAO ਪ੍ਰੋਟੋਕੋਲ ਦੀ ਪਾਲਣਾ ਕਰ ਰਿਹਾ ਹੈ। -ਰਾਈਟਰਜ਼

Advertisement