ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Agra Expressway Accident: ਆਗਰਾ ਐਕਸਪ੍ਰੈਸ ਵੇਅ ’ਤੇ ਸੜਕ ਹਾਦਸੇ ਵਿੱਚ ਦੋ ਲੜਕੀਆਂ ਸਣੇ ਤਿੰਨ ਹਲਾਕ

ਮਰਨ ਵਾਲਿਆਂ ਵਿਚ ਅਫਗਾਨਿਸਤਾਨ ਤੇ ਰੂਸੀ ਮੂਲ ਦੀਆਂ ਲੜਕੀਆਂ ਸ਼ਾਮਲ
Advertisement

ਬਾਗਪਤ, 13 ਅਕਤੂਬਰ

ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ’ਚ ਆਗਰਾ-ਲਖਨਊ ਐਕਸਪ੍ਰੈੱਸ ਵੇਅ ’ਤੇ ਇਕ ਟਰੱਕ ਨਾਲ ਟਕਰਾਉਣ ਕਾਰਨ ਕਾਰ ’ਚ ਸਫਰ ਕਰ ਰਹੀਆਂ ਦੋ ਵਿਦੇਸ਼ੀ ਲੜਕੀਆਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਸੀਨੀਅਰ ਪੁਲੀਸ ਕਪਤਾਨ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਲਖਨਊ ਤੋਂ ਦਿੱਲੀ ਆ ਰਹੀ ਇੱਕ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ।

Advertisement

ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪੁਲੀਸ ਨੂੰ ਗੱਡੀ ਵਿੱਚ ਸਵਾਰ ਵਿਅਕਤੀਆਂ ਨੂੰ ਕੱਢਣ ਲਈ ਜੱਦੋਜਹਿਦ ਕਰਨੀ ਪਈ। ਇਸ ਮੌਕੇ ਕਾਰ ਸਵਾਰਾਂ ਅਫਗਾਨਿਸਤਾਨ ਦੀ ਰਹਿਣ ਵਾਲੀ 30 ਸਾਲਾ ਨਾਜ਼, ਉਸ ਦੀ ਰੂਸੀ ਦੋਸਤ 20 ਸਾਲਾ ਕੈਥਰੀਨ ਅਤੇ ਕਾਰ ਚਾਲਕ ਸੰਜੀਵ (40) ਵਾਸੀ ਤੁਗਲਕਾਬਾਦ ਐਕਸਟੈਂਸ਼ਨ, ਦਿੱਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਕਾਰ ਵਿੱਚ ਸਵਾਰ ਨਾਜ਼ ਦੀ ਭੈਣ ਆਤਿਫਾ (25), ਕ੍ਰਿਸਟੀਨ (20) ਅਤੇ ਰਾਹੁਲ (38) ਵਾਸੀ ਅੰਬੇਡਕਰ ਨਗਰ, ਦਿੱਲੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

 

Advertisement