ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਯੂਸ਼ਮਾਨ ਵਯ ਵੰਦਨਾ ਕਾਰਡਾਂ ਲਈ ਉਮਰ ਹੱਦ 70 ਦੀ ਥਾਂ 60 ਸਾਲ ਕੀਤੀ ਜਾਵੇ: ਸੰਸਦੀ ਕਮੇਟੀ

ਰਾਜ ਸਭਾ ਵਿਚ ਪੇਸ਼ ਰਿਪੋਰਟ ’ਚ ਸਿਹਤ ਸੰਭਾਲ ਕਵਰੇਜ ਨੂੰ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਸਾਲਾਨਾ ਪ੍ਰਤੀ ਪਰਿਵਾਰ ਕਰਨ ਦੀ ਸਿਫਾਰਸ਼
Advertisement

ਨਵੀਂ ਦਿੱਲੀ, 13 ਮਾਰਚ

ਸੰਸਦੀ ਕਮੇਟੀ ਨੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਘੇਰੇ ਨੂੰ ਵਧਾਉਣ ਲਈ, ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਆਯੂਸ਼ਮਾਨ ਵਯ ਵੰਦਨਾ ਕਾਰਡਾਂ ਲਈ ਉਮਰ ਹੱਦ 70 ਸਾਲ ਅਤੇ ਇਸ ਤੋਂ ਵੱਧ ਦੇ ਮਾਪਦੰਡ ਨੂੰ ਤਰਕਸੰਗਤ ਬਣਾ ਕੇ 60 ਸਾਲ ਅਤੇ ਇਸ ਤੋਂ ਵੱਧ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ।

Advertisement

ਸਿਹਤ ਅਤੇ ਪਰਿਵਾਰ ਭਲਾਈ ਬਾਰੇ ਵਿਭਾਗ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਨੇ ਸਿਹਤ ਸੰਭਾਲ ’ਤੇ ਆਉਂਦੇ ਵੱਡੇ ਖਰਚ ਨੂੰ ਧਿਆਨ ਵਿੱਚ ਰੱਖਦੇ ਹੋਏ, ਬੁੱਧਵਾਰ ਨੂੰ ਰਾਜ ਸਭਾ ਵਿੱਚ ਪੇਸ਼ ਕੀਤੀ ਆਪਣੀ 163ਵੀਂ ਰਿਪੋਰਟ ਵਿੱਚ ਸਿਹਤ ਸੰਭਾਲ ਕਵਰੇਜ ਨੂੰ ਮੌਜੂਦਾ ਸਾਲਾਨਾ 5 ਲੱਖ ਰੁਪਏ ਪ੍ਰਤੀ ਪਰਿਵਾਰ ਤੋਂ ਵਧਾ ਕੇ 10 ਲੱਖ ਰੁਪਏ ਸਾਲਾਨਾ ਪ੍ਰਤੀ ਪਰਿਵਾਰ ਕਰਨ ਦੀ ਸਿਫਾਰਸ਼ ਵੀ ਕੀਤੀ।

ਸੰਸਦੀ ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਯੋਜਨਾ ਅਧੀਨ ਕਵਰ ਕੀਤੇ ਗਏ ਪੈਕੇਜਾਂ/ਪ੍ਰਕਿਰਿਆਵਾਂ ਦੀ ਗਿਣਤੀ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਮਹਿੰਗੇ ਇਲਾਜ ਅਤੇ ਮਹਿੰਗੇ ਟੈਸਟਾਂ ਜਿਵੇਂ ਕਿ ਰੇਡੀਓਲੋਜੀਕਲ ਡਾਇਗਨੌਸਟਿਕਸ (ਸੀਟੀ, ਐਮਆਰਆਈ ਅਤੇ ਇਮੇਜਿੰਗ ਜਿਸ ਵਿੱਚ ਨਿਊਕਲੀਅਰ ਇਮੇਜਿੰਗ ਸ਼ਾਮਲ ਹੈ) ਨਾਲ ਸਬੰਧਤ ਨਵੇਂ ਪੈਕੇਜ/ਪ੍ਰਕਿਰਿਆਵਾਂ ਨੂੰ ਐਡ-ਆਨ ਪੈਕੇਜਾਂ ਵਜੋਂ ਬੁੱਕ ਕਰਨ ਦੀ ਥਾਂ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਕਮੇਟੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸਰਕਾਰ ਨੇ ਹਾਲ ਹੀ ਵਿੱਚ ਏਬੀ-ਪੀਐਮਜੇਏਵਾਈ ਦਾ ਵਿਸਤਾਰ ਕਰਕੇ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਛੇ ਕਰੋੜ ਸੀਨੀਅਰ ਨਾਗਰਿਕਾਂ, ਭਾਵੇਂ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਕੁਝ ਵੀ ਹੋਵੇ, ਨੂੰ ਵਯ ਵੰਦਨਾ ਯੋਜਨਾ ਅਧੀਨ ਕਵਰ ਕੀਤਾ ਹੈ। 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ, ਜਿਨ੍ਹਾਂ ਕੋਲ ਆਯੂਸ਼ਮਾਨ ਵਯ ਵੰਦਨਾ ਕਾਰਡ ਹਨ, ਦੇ ਇਲਾਜ ਲਈ ਬਜਟ ਵਿਚ 1443 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। -ਪੀਟੀਆਈ

Advertisement
Tags :
Ayushman Vay Vandana Cards
Show comments