ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਦੀ ਸੰਸਦ ’ਚ ਨਿੱਝਰ ਨੂੰ ਸ਼ਰਧਾਂਜਲੀ ਮਗਰੋਂ ਭਾਰਤ ਵੱਲੋਂ ਕਨਿਸ਼ਕ ਕਾਂਡ ਦੀ ਬਰਸੀ ਮਨਾਉਣ ਦਾ ਐਲਾਨ

ਭਾਰਤੀ ਕੌਂਸੁਲੇਟ ਵਿੱਚ 23 ਜੂਨ ਨੂੰ ਮਨਾਈ ਜਾਵੇਗੀ 39ਵੀਂ ਬਰਸੀ
Advertisement

ਨਵੀਂ ਦਿੱਲੀ/ਓਟਵਾ (ਕੈਨੇਡਾ), 19 ਜੂਨ

ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਮੌਕੇ ਮੰਗਲਵਾਰ ਨੂੰ ਕੈਨੇਡੀਅਨ ਸੰਸਦ ਵਿਚ ਇਕ ਮਿੰਟ ਦਾ ਮੌਨ ਰੱਖ ਕੇ ਦਿੱਤੀ ਸ਼ਰਧਾਂਜਲੀ ਦਿੱਤੇ ਜਾਣ ਮਗਰੋਂ ਵੈਨਕੂਵਰ ਸਥਿਤ ਭਾਰਤੀ ਕੌਂਸੁਲੇਟ ਜਨਰਲ ਨੇ 23 ਜੂਨ ਨੂੰ ਕੌਂਸਲਖਾਨੇ ਵਿਚ ਕਨਿਸ਼ਕ ਕਾਂਡ ਦੀ 39ਵੀਂ ਬਰਸੀ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਸਮਾਗਮ ਵੈਨਕੂਵਰ ’ਚ ਸਟੇਨਲੀ ਪਾਰਕ ਦੇ ਕੇਪਰਲੇ ਖੇਡ ਮੈਦਾਨ ’ਚ ਏਅਰ ਇੰਡੀਆ ਯਾਦਗਾਰ ’ਤੇ ਕਰਵਾਇਆ ਜਾਵੇਗਾ

Advertisement

ਸਫ਼ਾਰਤਖਾਨੇ ਨੇ ਕਿਹਾ ਕਿ ਭਾਰਤ ਅਤਿਵਾਦ ਦੇ ਟਾਕਰੇ ਲਈ ਸਭ ਤੋਂ ਮੂਹਰੇ ਹੈ ਤੇ ਇਸ ਆਲਮੀ ਚੁਣੌਤੀ ਦੇ ਟਾਕਰੇ ਲਈ ਸਾਰੇ ਮੁਲਕਾਂ ਨਾਲ ਨੇੜਿਓਂ ਕੰਮ ਕਰ ਰਿਹਾ ਹੈ। ਕੈਨੇਡਾ ਅਧਾਰਿਤ ਦਹਿਸ਼ਤਗਰਦਾਂ ਵੱਲੋਂ 1985 ਵਿਚ ਏਅਰ ਇੰਡੀਆ ਦੀ ਉਡਾਣ 182 ਕਨਿਸ਼ਕ ਵਿਚ ਕੀਤੇ ਬੰਬ ਧਮਾਕੇ ’ਚ 86 ਬੱਚਿਆਂ ਸਣੇ 329 ਯਾਤਰੀਆਂ ਦੀ ਜਾਨ ਜਾਂਦੀ ਰਹੀ ਸੀ। ਕੌਂਸੁਲੇਟ ਜਨਰਲ ਨੇ ਐਕਸ ’ਤੇ ਇਕ ਪੋਸਟ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਅਤਿਵਾਦ ਖ਼ਿਲਾਫ਼ ਇਕਜੁੱਟਤਾ ਪ੍ਰਗਟਾਉਣ ਲਈ ਸਮਾਗਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਚੇਤੇ ਰਹੇ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਨੂੰ ਪਿਛਲੇ ਸਾਲ ਸਰੀ (ਕੈਨੇਡਾ) ਦੇ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸ਼ਹਿਰੀ ਹਵਾਬਾਜ਼ੀ ਦੇ ਇਤਿਹਾਸ ’ਚ ਦਹਿਸ਼ਤਗਰਦੀ ਨਾਲ ਸਬੰਧਤ ਸਭ ਤੋਂ ਘਿਨਾਉਣੀ ਘਟਨਾ ਕਨਿਸ਼ਕ ਬੰਬ ਧਮਾਕੇ ਨੂੰ ਯਾਦ ਕਰਦਿਆਂ ਵੈਨਕੂਵਰ ਸਥਿਤ ਭਾਰਤੀ ਕੌਂਸੁਲੇਟ ਜਨਰਲ ਨੇ ਕਿਹਾ ਕਿ ਭਾਰਤ ਅਤਿਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਸਭ ਤੋਂ ਅੱਗੇ ਹੈ ਅਤੇ ਇਸ ਆਲਮੀ ਖ਼ਤਰੇ ਦੇ ਟਾਕਰੇ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਦੱਸਣਯੋਗ ਹੈ ਕਿ ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ‘ਕਨਿਸ਼ਕ’ ਉਡਾਣ-182 ਵਿੱਚ 23 ਜੂਨ 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ ਸੀ, ਜਿਸ ਨਾਲ ਜਹਾਜ਼ ’ਚ ਸਵਾਰ ਸਾਰੇ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਬਹੁਤੇ ਭਾਰਤੀ ਤੇ ਕੈਨੇਡੀਅਨ ਮੂਲ ਦੇ ਸਨ।

ਭਾਰਤੀ ਕੌਂਸਲਖ਼ਾਨੇ ਨੇ ਅੱਜ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਭਾਰਤ ਅਤਿਵਾਦ ਦੇ ਖ਼ਤਰੇ ਦਾ ਮੁਕਾਬਲਾ ਕਰਨ ’ਚ ਸਭ ਤੋਂ ਅੱਗੇ ਹੈ ਅਤੇ ਇਸ ਆਲਮੀ ਖ਼ਤਰੇ ਨਾਲ ਨਜਿੱਠਣ ਲਈ ਸਾਰੇ ਮੁਲਕਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਵਿੱਚ ਕਿਹਾ ਗਿਆ, ‘‘ਏਅਰ ਇੰਡੀਆ ਦੀ ਉਡਾਣ 182 ‘ਕਨਿਸ਼ਕ’ ਉੱਤੇ ਹੋਏ ਅਤਿਵਾਦੀ ਹਮਲੇ ਜਿਸ ਵਿੱਚ 86 ਬੱਚਿਆਂ ਸਣੇ 329 ਬੇਕਸੂੁਰ ਲੋਕਾਂ ਦੀ ਜਾਨ ਚਲੀ ਗਈ ਸੀ, ਦੀ 23 ਜੂਨ 2024 ਨੂੰ 39ਵੀਂ ਬਰਸੀ ਹੈ। ਇਹ ਸ਼ਹਿਰੀ ਹਵਾਬਾਜ਼ੀ ਦੇ ਇਤਿਹਾਸ ’ਚ ਅਤਿਵਾਦ ਸਬੰਧੀ ਸਭ ਤੋਂ ਘਿਨਾਉਣੀਆਂ ਘਟਨਾਵਾਂ ਵਿੱਚੋਂ ਇੱਕ ਸੀ।’’

Advertisement
Tags :
Canndakanishk KandNijjarpunjabPunjabi News
Show comments