ਅਫ਼ਗ਼ਾਨ ਵਿਦੇਸ਼ ਮੰਤਰੀ ਮੁਤਾਕੀ ਦੀ ਆਗਰਾ ਫੇਰੀ ਰੱਦ
ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤਾਕੀ ਦੀ ਐਤਵਾਰ ਲਈ ਤਜਵੀਜ਼ਤ ਆਗਰਾ ਫੇਰੀ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ ਦੌਰਾ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਮੁਤਾਕੀ ਨੇ ਤਾਜ ਮਹਿਲ ਦੇਖਣ ਲਈ ਆਗਰਾ ਜਾਣਾ ਸੀ। ਪਹਿਲਾਂ ਮਿੱਥੇ...
Advertisement
ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤਾਕੀ ਦੀ ਐਤਵਾਰ ਲਈ ਤਜਵੀਜ਼ਤ ਆਗਰਾ ਫੇਰੀ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ ਦੌਰਾ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਮੁਤਾਕੀ ਨੇ ਤਾਜ ਮਹਿਲ ਦੇਖਣ ਲਈ ਆਗਰਾ ਜਾਣਾ ਸੀ।
ਪਹਿਲਾਂ ਮਿੱਥੇ ਪ੍ਰੋਗਰਾਮ ਮੁਤਾਬਕ ਅਫ਼ਗ਼ਾਨ ਵਿਦੇਸ਼ ਮੰਤਰੀ ਨੇ ਉਥੇ ਅੱਧੇ ਘੰਟੇ ਦੇ ਕਰੀਬ ਰਹਿਣ ਮਗਰੋਂ ਦਿੱਲੀ ਪਰਤ ਆਉਣਾ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰੋਟੋਕਾਲ ਵਿਭਾਗ ਨੇ ਵੀ ਆਗਰਾ ਫੇਰੀ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ।
Advertisement
ਮੁਤਾਕੀ ਛੇ ਦਿਨਾ ਫੇਰੀ ਲਈ ਵੀਰਵਾਰ ਨੂੰ ਨਵੀਂ ਦਿੱਲੀ ਪਹੁੰਚੇ ਸਨ। ਤਾਲਿਬਾਨ ਵੱਲੋਂ ਚਾਰ ਸਾਲ ਪਹਿਲਾਂ ਅਫ਼ਗ਼ਾਨਿਸਤਾਨ ਦੀ ਸੱਤਾ ’ਤੇ ਮੁੜ ਕਾਬਜ਼ ਹੋਣ ਮਗਰੋਂ ਕਿਸੇ ਸੀਨੀਅਰ ਤਾਲਿਬਾਨੀ ਮੰਤਰੀ ਦਾ ਭਾਰਤ ਦਾ ਇਹ ਪਹਿਲਾ ਉੱਚ ਪੱਧਰੀ ਦੌਰਾ ਹੈ। ਚੇਤੇ ਰਹੇ ਕਿ ਭਾਰਤ ਨੇ ਅਜੇ ਤੱਕ ਅਫ਼ਗ਼ਾਨਿਸਤਾਨ ਵਿਚ ਤਾਲਿਬਾਨੀ ਨਿਜ਼ਾਮ ਨੂੰ ਮਾਨਤਾ ਨਹੀਂ ਦਿੱਤੀ ਹੈ।
Advertisement