ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੂਰਿਆ ਕਿਰਨ ਵੱਲੋਂ ਹਵਾਈ ਪ੍ਰਦਰਸ਼ਨ

ਛੱਤੀਸਗੜ੍ਹ ਦੀ 25ਵੀਂ ਵਰ੍ਹੇਗੰਢ ਮੌਕੇ ਸਮਾਗਮ
ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਸੂਰਿਆ ਕਿਰਨ ਟੀਮ ਦੇ ਜਵਾਨਾਂ ਦਾ ਸਨਮਾਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਭਾਰਤੀ ਹਵਾਈ ਫੌਜ ਦੀ ਮਸ਼ਹੂਰ ਸੂਰਿਆ ਕਿਰਨ ਐਰੋਬੈਟਿਕ ਟੀਮ ਨੇ ਛੱਤੀਸਗੜ੍ਹ ਰਜਤ ਮਹਾਉਤਸਵ ਦੌਰਾਨ ਨਵਾ ਰਾਏਪੁਰ ਵਿੱਚ ਸ਼ਾਨਦਾਰ ਹਵਾਈ ਪ੍ਰਦਰਸ਼ਨ ਕੀਤਾ। ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ, ਰਾਜਪਾਲ ਰਾਮੇਨ ਡੇਕਾ, ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਤੇ ਵਿਧਾਨ ਸਭਾ ਸਪੀਕਰ ਰਮਨ ਸਿੰਘ ਨੇ ਹਵਾਈ ਪ੍ਰਦਰਸ਼ਨ ਬੜੇ ਉਤਸ਼ਾਹ ਨਾਲ ਦੇਖਿਆ। ਸੂਰਿਆ ਕਿਰਨ ਟੀਮ ਨੇ ਇਹ ਪ੍ਰਦਰਸ਼ਨ ਗਰੁੱਪ ਕੈਪਟਨ ਅਜੈ ਦਸ਼ਰਥੀ ਦੀ ਅਗਵਾਈ ਵਿੱਚ ਕੀਤਾ। ਇਸ ਦੌਰਾਨ ਫੌਜ ਦੇ ਹਵਾਈ ਜਹਾਜ਼ਾਂ ਨਾਲ ਆਸਮਾਨ ਵਿੱਚ ਕਈ ਤਰ੍ਹਾਂ ਦੇ ਫੌਜੀ ਪ੍ਰਦਰਸ਼ਨ ਦਿਖਾਏ ਗਏ। ਇਹ ਨਜ਼ਾਰਾ ਦੇਖਣ ਲਈ ਵੱਡੀ ਗਿਣਤੀ ਲੋਕ ਇਕੱਠੇ ਹੋਏ। ਲੋਕਾਂ ਦੀ ਆਮਦ ਇੰਨੀ ਵਧ ਗਈ ਕਿ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਛੱਤੀਸਗੜ੍ਹ ਦੇ ਰਹਿਣ ਵਾਲੇ ਅਤੇ ਕਿਸਾਨ ਦੇ ਪੁੱਤਰ ਸਕੁਐਡਰਨ ਲੀਡਰ ਗੌਰਵ ਪਟੇਲ ਵੀ ਸੂਰਿਆ ਕਿਰਨ ਪਾਇਲਟਾਂ ਦੀ ਟੀਮ ਦਾ ਹਿੱਸਾ ਸਨ।

Advertisement
Advertisement
Show comments